Friday , 17 May 2024
Friday , 17 May 2024

15 ਅਗਸਤ: ਭਾਰਤ ਦੀ ਆਜ਼ਾਦੀ ਜਸ਼ਨ ਕਿਉਂ ਅਤੇ ਕਿਵੇਂ

top-news
  • 14 Aug, 2023

ਤਰਲੋਚਨ ਸਿੰਘ ਭੱਟੀ

ਹਰੇਕ ਸਾਲ 15 ਅਗਸਤ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ। ਆਜ਼ਾਦੀ ਦੇ ਜਸ਼ਨਾਂ ਵਿੱਚ ਇਹ ਪ੍ਰਭਾਵ ਦਿਤਾ ਜਾਂਦਾ ਹੈ ਕਿ ਅੰਗਰੇਜ਼ੀ ਸਾਮਰਾਜ ਪਾਸੋਂ ਭਾਰਤ ਨੇ ਅਹਿੰਸਕ ਵਿਰੋਧ ਅਤੇ ਸਿਵਲ ਨਾਫਰਮਾਨੀ ਲਈ ਜਾਣੇ ਜਾਂਦੇ ਅਜ਼ਾਦੀ ਅੰਦੋਲਨ ਤੋਂ ਬਾਦ ਆਜ਼ਾਦੀ ਪ੍ਰਾਪਤ ਕੀਤੀ। ਯੁਨਾਇਟਿਡ ਕਿੰਗਡਮ ਦੀ ਪਾਰਲੀਮੈਂਟ ਨੇ ਭਾਰਤੀ ਅਜ਼ਾਦੀ ਐਕਟ 1947 ਪਾਸ ਕੀਤਾ ਜਿਸ ਨੂੰ 18 ਜੁਲਾਈ 1947 ਨੂੰ ਸ਼ਾਹੀ ਪ੍ਰਵਾਨਗੀ ਮਿਲੀ। ਇਸ ਐਕਟ ਅਧੀਨ ਅੰਗਰੇਜ਼ੀ ਰਾਜ ਅਧੀਨ ਰਹੇ ਭਾਰਤ ਨੂੰ 15 ਅਗਸਤ 1947 ਤੋ ਦੋ ਨਵੇਂ ਰਾਜਾਂਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ। ਲੱਖਾਂ ਮੁਸਲਿਮ, ਸਿੱਖ ਅਤੇ ਸ਼ਰਨਾਰਥੀਆਂ ਨੇ ਅਜ਼ਾਦੀ ਦੇ ਆਲੇ ਦੁਆਲੇ ਦੇ ਮਹੀਨਿਆਂ ਵਿੱਚ ਨਵੀਆਂ ਖਿਚੀਆ ਗਈਆ ਅੰਤਰਰਾਸ਼ਟਰੀ ਸਰਹੱਦਾਂ ਦੀ ਮਜ਼ਬੂਰਨ ਯਾਤਰਾ ਕੀਤੀ।

ਪੰਜਾਬ ਵਿੱਚ ਜਿਥੇ ਸਰਹੱਦਾਂ ਤੇ ਸਿੱਖ ਖੇਤਰਾਂ ਨੂੰ ਅੱਧਿਆ ਵਿੱਚ ਵੰਡ ਦਿਤਾ, ਵੱਡੇ ਪੱਧਰ ਤੇ ਖੁਨ ਖਰਾਬਾ ਹੋਇਆ। ਬੰਗਾਲ ਅਤੇ ਬਿਹਾਰ ਵਿੱਚ ਫਿਰਕੂ ਹਿੰਸਾਂ ਘੱਟ ਹੋਈ। ਕੁੱਲ ਮਿਲਾ ਕੇ, ਨਵੀਂ ਸਰਹੱਦਾਂ ਦੇ ਦੋਵਾਂ ਪਾਸਿਆਂ ਦੇ 10 ਲੱਖ ਤੋਂ ਵਧੇਰੇ ਲੋਕ ਧਾਰਮਿਕ ਫਿਰਕੂ ਦੰਗਿਆਂ ਕਾਰਨ ਮਾਰੇ ਗਏ, ਜਖਮੀ ਹੋਏ ਜਾਂ ਲਾਪਤਾ ਹੋਏ। ਇਕ ਦਿਨ ਪਹਿਲਾਂ 14 ਅਗਸਤ 1947 ਨੂੰ ਭਾਰਤ ਦੀ ਵੰਡ ਦੌਰਾਨ ਹੋਂਦ ਵਿੱਚ ਆਏ ਨਵੇ ਰਾਜਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨਨੇ ਆਪਣੇ ਰਾਜ ਦੀ ਆਜ਼ਾਦੀ ਦਾ ਪਹਿਲਾ ਜਸ਼ਨ ਮਨਾਇਆ ਜਦਕਿ ਦੋਵਾਂ ਦੇਸ਼ਾਂ ਦੇ ਸਰਹੱਦੀ ਰਾਜ ਪੂਰਬੀ ਅਤੇ ਪੱਛਮੀ ਪੰਜਾਬ ਫਿਰਕੂ ਹਿੰਸਾ ਵਿੱਚ ਜਲ ਰਹੇ ਸਨ। 

ਭਾਰਤ ਦੀ ਸੰਵਿਧਾਨ ਸਭਾ ਦੀ ਮੀਟਿੰਗ 14 ਅਗਸਤ 1947 ਰਾਤ ਦੇ 11 ਵਜੇ ਨਵੀ ਦਿੱਲੀ ਦੇ ਸ਼ੈਸ਼ਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਭਾਰਤ ਦੀ ਆਜ਼ਾਦੀ ਦੀ ਘੋਸ਼ਣਾ ਕਰਦੇ ਹੋਏਤਕਦੀਰ ਨਾਲ ਚੋਰ-ਮਿਲਣੀ’(ਟਰਾਇਸਟ ਵਿੱਦ ਡੈਸਟਿਨੀ) ਵਾਲਾ ਭਾਸ਼ਣ ਦਿਤਾਬਹੁਤ ਸਮਾਂ ਪਹਿਲਾਂ ਅਸੀਂ ਤਕਦੀਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਸਮਾਂ ਗਿਆ ਹੈ ਜਦੋਂ ਅਸੀਂ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਜਾਂ ਪੂਰੇ ਮਾਪ ਨਾਲ ਨਹੀ ਪਰ ਬਹੁਤ ਮਹਤਵਪੂਰਣ ਰੂਪ ਨਾਲ ਛੁਡਵਾਂਗੇ। ਅੱਧੀ ਰਾਤ ਦੇ ਇਸ ਪੱਲ ਤੇ ਜਦੋਂ ਦੁਨੀਆਂ ਸੋਂਦੀ ਹੈ, ਭਾਰਤ ਜੀਵਨ ਅਤੇ ਆਜ਼ਾਦੀ ਨਾਲ ਜਾਗ ਜਾਵੇਗਾ। ਇਕ ਪਲ ਅਜਿਹਾ ਆਉਂਦਾ ਹੈ ਜੋ ਇਤਹਾਸ ਵਿੱਚ ਬਹੁਤ ਹੀ ਘੱਟ ਆਉਂਦਾ ਹੈ। ਜਦੋਂ ਅਸੀ ਪੁਰਾਣੇ ਤੋਂ ਨਵੇਂ ਵੱਲ ਕਦਮ ਰੱਖਦੇ ਹਾਂ ਜਦੋਂ ਇੱਕ ਯੁਗ ਖਤਮ ਹੁੰਦਾ ਹੈ ਅਤੇ ਜਦੋ ਇਕ ਕੌਮ ਦੀ ਆਤਮਾ, ਲੰਮੇ ਸਮੇਂ ਤੋ ਦਬਾਈ ਗਈ ਬੱਲਣ ਨੂੰ ਲੱਭਦੀ ਹੈ। ਇਹ ਢੁਕਵਾਂ ਹੈ ਕਿ ਇਸ ਗੰਭੀਰ ਪਲ ਤੇ ਅਸੀਂ ਭਾਰਤ ਅਤੇ ਉਸਦੇ ਲੋਕਾਂ ਦੀ ਸੇਵਾ ਅਤੇ ਮਨੁੱਖਤਾ  ਦੇ ਅਜੇ ਵੀ ਵੱਡੇ ਉਦੇਸ਼ ਲਈ ਸਮਰਪਣ ਦੀ ਸੁੰਹ ਚੁਕਦੇ ਹਾਂ।ਸਭਾ ਦੇ ਮੈਂਬਰਾਂ ਨੇ ਵੀ ਰਸਮੀ ਤੌਰ ਤੇ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿਣ ਦਾ ਪ੍ਰਣ ਲ਼ਿਆ। ਭਾਰਤ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਔਰਤਾਂ ਦੇ ਇਕ ਸਮੂਹ ਨੇ ਰਸਮੀ ਤੌਰ ਤੇ ਸੰਵਿਧਾਨ ਸਭਾ ਨੂੰ ਰਾਸ਼ਟਰੀ ਝੰਡਾ ਵੀ ਪੇਸ਼ ਕੀਤਾ। ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਦੇ ਪਹਿਲੇ ਜਸ਼ਨ ਦਾ ਹਿੱਸਾ ਨਹੀ ਬਣੇ ਸਗੋਂ ਉਨ੍ਹਾਂ ਨੇ ਵੰਡ ਕਾਰਨ ਬੰਗਾਲ ਅਤੇ ਹੋਰ ਥਾਵਾਂ ਤੇ ਹੋ ਰਹੇ ਸੰਪਦਾਇਕ ਹਿੰਸਕ ਘਟਨਾਵਾਂ ਵਿਰੁੱਧ 24 ਘੰਟੇ ਦਾ ਵਰਤ ਰੱਖ ਕੇ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਸ਼ਾਂਤੀ ਬਹਾਲੀ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ।

ਹਰੇਕ ਸਾਲ 14 ਅਗਸਤ ਦੀ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਰਾਸ਼ਟਰ ਨੂੰ ਸੰਬੋਧਨ ਕਰਦੇ  ਹਨ  ਅਤੇ  ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲਾ, ਦਿਲੀ ਦੇ ਇਤਿਹਾਸਕ ਸਥਾਨ ਤੇ 15 ਅਗਸਤ ਨੂੰ ਭਾਰਤੀ ਝੰਡਾ ਲਹਿਰਾਉਂਦੇ ਹਨ ਅਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ। ਆਪਣੇ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀਆਂ ਪਿਛਲੇ ਸਾਲਾਂ ਦੀਆਂ ਉਪਲਬੱਧੀਆ ਨੂੰ ਉਜਾਗਰ ਕਰਦੇ ਹਨ, ਮਹੱਤਵਪੂਰਨ ਮੁੱਦਿਆਂ ਨੂੰ ਉਭਾਰਦੇ ਹਨ ਅਤੇ ਭਾਰਤ ਦੇ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਦੇ ਹਨ। ਉਹ ਭਾਰਤ ਆਜ਼ਾਦੀ ਅੰਦੋਲਨ ਵਿੱਚ ਲੱਗੇ ਸੈਲਾਨੀਆਂ ਅਤੇ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਵੀ ਦਿੰਦੇ ਹਨ। ਇਸੇ ਤਰ੍ਹਾਂ ਰਾਜਾਂ ਵਿੱਚ ਰਾਜ ਪੱਧਰੀ, ਜਿਲਾ ਪੱਧਰੀ ਅਤੇ ਸਥਾਨਕ ਪੱਧਰੀ ਆਜ਼ਾਦੀ ਦੇ ਜਸ਼ਨਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ। ਪ੍ਰਵਾਸੀ ਭਾਰਤੀ ਵੀ ਆਪਣੇ ਆਪਣੇ ਢੰਗ ਨਾਲ ਭਾਰਤ ਦੀ ਆਜ਼ਾਦੀ ਦੇ ਜਸ਼ਨ ਵਿਦੇਸ਼ਾਂ ਵਿੱਚ ਮਨਾਉਂਦੇ ਹਨ।  

ਭਾਰਤ ਦੇ ਮੌਜੁਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਜੀ 15 ਅਗਸਤ 2022 ਆਜਾਦੀ ਦੇ 75ਵੇਂ ਜਸ਼ਨ ਨੂੰਆਜ਼ਾਦੀ ਦਾ ਅੰਮ੍ਰਿਤ ਮਹਾਉਤਸਵਘੋਸ਼ਿਤ ਕੀਤਾ। ਭਾਰਤ ਸਰਕਾਰ ਨੂੰ ਸਵੈ-ਨਿਰਭਰ ਭਾਰਤ ਦੀ ਭਾਵਨਾ ਨਾਲ, ਅੰਗਰੇਜ਼ੀ ਸਾਮਰਾਜ ਤੋ ਭਾਰਤ ਨੂੰ ਮਿਲੀ ਆਜ਼ਾਦੀ ਦੇ 75 ਸਾਲਾਂ ਅਤੇ ਭਾਰਤ ਦੇ ਲੋਕਾਂ, ਸਭਿਆਚਾਰ ਅਤੇ ਪ੍ਰਾਪਤੀਆਂ ਦੇ ਇਤਿਹਾਸ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਪਹਿਲ ਕਦਮੀ ਕੀਤੀ। ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮੁਹਿੰਮ ਅਧੀਨ ਪੰਜ ਵਿਸ਼ਿਆਂ ਆਜ਼ਾਦੀ ਦੀ ਲੜਾਈ ਵਿੱਚ ਅਣਗਿਣਤ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਨੂੰ ਯਾਦ ਕਰਨਾ, ਆਜਾਦੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਪ੍ਰੋਗਰਾਮਾਂ ਨੂੰ ਅਗਲੇ 25 ਸਾਲ ਤੱਕ ਭਾਰਤ ਦੀ ਆਜਾਦੀ ਦੇ 100ਵੇਂ ਆਜਾਦੀ ਦਿਵਸ ਤੱਕ ਨੂੰ ਅੰਮ੍ਰਿਤ ਕਾਲ ਦਾ ਨਾਮ ਦੇਣਾ ਭਾਰਤ ਦੀ ਕਿਸਮਤ ਨੂੰ ਨਵਾਂ ਆਕਾਰ ਦੇਣ ਲਈ ਸਮੂਹਿਕ ਸੰਕਲਪ ਅਤੇ ਦ੍ਰਿੜਤਾ ਨੂੰ ਕਾਇਮ ਰੱਖਣ ਲਈ ਸੰਵਿਧਾਨ ਦਿਵਸ ਅਤੇ ਗੁੱਡ ਗਵਰਨੈਸ ਪ੍ਰੋਗਰਾਮ ਦਾ ਆਯੋਜਨ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ਼ ਅਤੇ ਸਭ ਦਾ ਪਰਿਆਸ ਆਦਰਸ਼ਾਂ ਨੂੰ ਵਿਸ਼ਵ ਪੱਧਰ ਤੇ ਜਾਗਰਤ ਕਰਨਾ, ਭਾਰਤ ਦੇ ਪ੍ਰਾਚੀਨ ਇਤਹਾਸ ਤੋਂ ਲੈ ਕੇ ਅੱਜ ਦੇ 75 ਸਾਲ ਪੁਰਾਣੇ ਆਜ਼ਾਦ ਭਾਰਤ ਤਕ ਦੇ ਸਾਰੇ ਮੀਲ ਪੱਥਰ ਅਤੇ ਸਮੂਹਿਕ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਆਦਿ। ਇਸਦੇ ਨਾਲ ਹੀ ਭਾਰਤ ਸਰਕਾਰਆਜ਼ਾਦੀ ਦਾ ਅੰਮ੍ਰਿਤ ਮਾਹਉਸਤਵਦੀ ਸਰਪ੍ਰਸਤੀ ਹੇਠ ਹਰ ਘਰ ਤਿਰੰਗਾਂ ਲਹਿਰਾਉਣ ਦੀ ਮੁਹਿੰਮ ਚਲਾਈ।

15 ਅਗਸਤ 1947 ਨੂੰ ਭਾਰਤ ਅਤੇ ਪਾਕਿਸਤਾਨ ਦੇ ਦੇਸ਼ਾਂ ਵਿੱਚ ਹੋਈ ਵੰਡ ਦੋਵਾਂ ਪੰਜਾਬਾਂ ਵਿੱਚ ਅਤੇ ਇਸ ਵੰਡ ਕਾਰਨ ਲੱਖਾਂ ਲੋਕਾਂ ਦੇ ਧਾਰਮਿਕ ਹਿੰਸਕ ਘਟਨਾਵਾਂ ਵਿੱਚ ਮਰਨ, ਜਖਮੀ ਹੋਣ, ਲਾਪਤਾ ਹੋਣ, ਲੱਖਾਂ ਅੋਰਤਾਂ ਅਤੇ ਬੱਚੀਆਂ ਦੀ ਬੇਪਤੀ ਨੂੰ ਯਾਦ ਰੱਖਣ ਲਈ ਭਾਰਤ ਸਰਕਾਰ ਵਲੋ ਹਰੇਕ ਸਾਲ 14 ਅਗਸਤ ਦਾ ਦਿਨਵੰਡ ਦੀ ਭਿਆਨਕ ਯਾਦ ਦਿਵਸਦੇ ਤੌਰ ਤੇ ਮਨਾਉਣ ਦਾ ਨਿਰਣਾ ਲਿਆ ਹੈ ਜਿਸ ਅਧੀਨ 1947 ਦੀ ਵੰਡ ਸਮੇਂ ਲੋਕਾਂ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ। ਇਹ ਵੰਡ ਲਗਭਗ 2 ਕਰੋੜ ਲੋਕਾਂ ਨੂੰ ਬੇਘਰੇ ਕਰ ਦਿਤਾ ਅਤੇ 5 ਲੱਖ ਤੋ ਵਧੇਰੇ ਲੋਕ ਮਾਰੇ ਗਏ। 

ਅੰਮ੍ਰਿਤਸਰ ਅਤੇ ਦਿੱਲੀ ਵਿੱਚ ਵੰਡ ਨੂੰ ਸਮਰਪਿਤ ਅਜਾਇਬ ਘਰਾਂ ਨੂੰ ਉਤਸ਼ਾਹਿਤ ਕੀਤਾ ਗਿਆ। 1947 ਦੀ ਵੰਡ-ਇਕ ਟਾਲਿਆ ਜਾਣ ਵਾਲਾ ਭਿਆਨਕ ਦੁਖਾਂਤ ਹੈ ਅਤੇ ਇਸ ਵੰਡ ਨੂੰ ਰੋਕਣ ਲਈ ਬਹੁਤ ਸਾਰੀਆਂ ਸਮਾਜਿਕ ਬੁਧੀਜੀਵੀ ਅਤੇ ਰਾਜਸੀ ਜਥੇਬੰਦੀਆਂ ਨੇ ਉਸ ਸਮੇਂ ਵਿਰੋਧ ਵੀ ਕੀਤਾ ਸੀ। ਭਾਰਤ ਦੀ 1947 ਦੀ ਵੰਡ 20ਵੀ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਅਤੇ ਨਾ ਸੁਧਾਰੀ ਜਾਣ ਵਾਲੀ ਭਿਆਨਕ ਗਲਤੀ ਸੀ। ਇਸ ਗਲਤੀ ਦੇ ਦੂਰਗਾਮੀ ਪ੍ਰਭਾਵ ਅੱਜ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇੱਕਠੇ ਨਹੀ ਹੋਣ ਦਿੰਦੀ। ਭਾਰਤ ਸਰਕਾਰ ਨੇਆਜ਼ਾਦੀ ਦੇ ਅੰਮ੍ਰਿਤ ਕਾਲ’ ਨੂੰਕਰੱਤਵ-ਕਾਲਦਾ ਨਾਮ ਦਿੱਤਾ ਹੈ ਜਿਸ ਵਿੱਚ ਅਧਿਆਤਮਕ ਕਦਰਾਂ ਕੀਮਤਾਂ ਦੇ ਨਾਲ ਨਾਲ ਭਾਰਤ ਦੇ ਭਵਿੱਖ ਦਾ ਵੀ ਸਕੰਲਪ ਸ਼ਾਮਿਲ ਹੈ। ਜਰੂਰਤ ਹੈ ਇਹ ਨਿਰਣਾ ਲੈਣ ਦੀ ਕਿ 15 ਅਗਸਤ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਨੂੰ ਕਿਉਂ ਅਤੇ ਕਿਵੇਂ ਮਨਾਇਆ ਜਾਵੇ।

ਅੱਜ ਜਦ ਕਈ ਦੇਸ਼ ਵਿਰੋਧੀ ਤਾਕਤਾਂ ਭਾਰਤ ਦੇ ਅੰਦਰ ਤੇ ਵਿਦੇਸ਼ਾਂ ਵਿਚ ਬੈਠ ਕੇ ਸਾਢੇ ਦੇਸ਼ ਦਾ ਨੁਕਸਾਨ ਕਰਨ ਦਾ ਪ੍ਰਯਤਨ ਕਰ ਰਹੀਆਂ ਨੇ, ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਸਾਰੇ ਆਪਣੇ ਤੋਰ ਤੇ ਇਹਨਾਂ ਤਾਕਤਾਂ ਦਾ ਪੁਰਜ਼ੋਰ ਵਿਰੋਧ ਕਰੀਏ|  ਅੱਜ ਇਹ ਯਾਦ ਰੱਖਣ ਦੀ ਲੋੜ ਹੈ ਕਿ ਸਾਨੂੰ ਕਿੰਨੀਆਂ ਔਕੜਾਂ ਬਾਅਦ ਆਜ਼ਾਦੀ ਮਿਲੀ ਹੈ|

ਲੇਖਕ ਪੀ.ਸੀ.ਐਸ. (ਸੇਵਾ ਮੁਕਤ) ਅਧਿਕਾਰੀ ਹਨ| ਪ੍ਰਗਟਾਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।


Leave a Reply

Your email address will not be published. Required fields are marked *

0 Comments