Sunday , 28 April 2024
Sunday , 28 April 2024

ਬੰਦੀ ਸਿੱਖਾਂ ਦੇ ਨਾਮ ਚੱਲ ਰਹੇ ਮੋਰਚੇ ਤੇ ਪੰਜਾਬ ਦੇ ਸਿਖਾਂ ਵਿਚ ਆਪਣਾ ਆਪਣਾ ਰਾਹ ਕਿਉਂ ?

top-news
  • 13 Dec, 2023

ਪਰਮਿੰਦਰ ਸਿੰਘ ਬੱਲ

ਬੰਦੀ ਸਿੱਖਾਂ ਦੀ ਰਿਹਾਈ ਲਈ ਜਨਵਰੀ 2023 ਇੱਕ ਮੋਰਚਾ ਜੋ ਪੂਰੇ ਜੋਸ਼ ਨਾਲ ਭਰਿਆ ਸੀ ਮੁਹਾਲੀ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਸ਼ੁਰੂ ਕਰਨ ਵੇਲੇ ਪੰਥਕ ਆਵਾਜ਼ ਤਾਂ ਭਾਵੇਂ ਸਾਂਝੀ ਸੀ, ਪਰ ਜੋ ਸਟੇਜ ਦੀ ਕਾਰਵਾਈ ਤੇ ਬਾਤਚੀਤ ਦਾ ਮਾਹੌਲ ਬਣ ਗਿਆ ਸੀ ਉਹ ਜਾਤੀ ਵਾਤ, ਧੜੇਬੰਦੀ ਤੋਂ ਉੱਪਰ ਨਾ ਉੱਠ ਸਕਿਆ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਹਾਜ਼ਰੀ ਭਰਨ ਪੁੱਜੇ ਤਾਂ ਉੱਥੇ ਸਥਿਤ ਕਿਸੇ ਸਹਿਯੋਗ ਨਾਲੋ ਬੜੀ ਨੀਵੀਂ ਪੱਧਰ ਦੀ ਧੜੇਬੰਦੀ ਦਾ ਸ਼ਿਕਾਰ ਹੋਏ। ਉਹਨਾਂ ਨਾਲ ਹੋਇਆ ਵਰਤਾਰਾ ਬੜਾ ਸ਼ਰਮਨਾਕ ਸੀ।  ਇਹ ਗੱਲ ਸਾਹਮਣੇ ਪ੍ਰਤੱਖ ਹੋਈ ਕਿ ਸਿੱਖ ਬੰਦੀਆਂ ਨੂੰ ਰਿਹਾ ਕਾਰਵਾਉਣ ਨਾਂਲੋ, ਸਿਰਫ ਉਹਨਾਂ ਦੇ ਨਾਮ ਨੂੰ ਸਿਆਸੀਕਰਨ ਤੇ ਕੈਸ਼ ਕਰਨਾ ਹੀ ਕਥਿਤ ਆਗੂਆਂ ਤੇ ਕਥਿਤ ਵਕੀਲਾਂ ਦੀ ਹੀ ਖੇਡ ਸੀ। ਸਟੇਜ ਵੀ ਭਾਰੇ ਭਾਰੇ ਬੋਲਾਂ ਦੀ ਗੈਰ-ਸਭਿਅਕ ਬੋਲੀ ਰੂਪ ਵਿੱਚ ਇੱਕ ਨੁਮਾਇਸ਼ ਬਣੀ ਰਹੀ। ਅੱਜ ਇਹ ਮੋਰਚਾ ਇੱਕ ਹਲਕੀ ਗਿਣਤੀ ਵਿੱਚ ਸ਼ਾਇਦ ਕਾਇਮ ਹੈ। ਸਾਰੇ ਪੰਜਾਬ ਵਿੱਚੋਂ ਹਰ ਪੰਥਕ ਕਲੇਮ ਕਰਦੀ ਧਿਰ ਉੱਥੇ ਆਪਣੇ ਧੜੇ ਦੇ ਰੂਪ ਵਿੱਚ ਗਏ, ਹਾਜ਼ਰੀ ਲੁਆਈ ਤੇ ਆਪਣੀ ਪਿੜ ਵਿੱਚ ਵਾਪਸ ਗਏ। ਮੈਂ ਨਾ ਮਾਨੂੰਦੀ ਆਦਤ ਤੇ ਸਿੱਖਾਂ ਵਿੱਚੋਂ ਆਪਣੀ ਬਾਹਰੀ ਦਿਸ਼ਾ ਬਰਕਰਾਰ ਰੱਖਣ ਲਈ ਸਿਮਰਨਜੀਤ ਸਿੰਘ ਮਾਨ ਉਪਰੋਕਤ ਮੋਰਚੇ ਦੇ ਸ਼ੁਰੂ ਹੁੰਦਿਆਂ ਹੀ, ਫਿਰ ਤੋ ਬੇਅਦਬੀਆਂ ਦੇ ਮੁੱਦੇ ਤੇ ਵੱਖਰਾ ਮੋਰਚਾ ਸ਼ੁਰੂ ਕਰ ਲਿਆ, ਇਸੇ ਤਰਾਂ ਨਾਟਕ ਕਾਰ ਵਾਂਗੂ ਦੁਬਈ ਤੋ ਆਏ ਅੰਮਿਰਤਪਾਲ ਨੇ ਆਪਣੀ ਵੱਖਰੀ ਵੰਝਲੀ ਦਾ ਰਾਗ ਛੇੜ ਲਿਆ। 

ਇਸੇ ਸਮੇਂ ਦਰਮਿਆਨ ਸ਼ੋਮਣੀ ਕਮੇਟੀ ਪ੍ਰਬੰਧਕਾਂ ਨੇ ਬੰਦੀ ਸਿਖਾਂ ਦੀ ਰਿਹਾਈ ਲਈ ਨਵੇਂ ਤੌਰ ਤੇ ਆਪਣੀ ਵਖਰੀ ਕੰਪੇਨ ਸ਼ੁਰੂ ਕਰ ਦਿੱਤੀ ਜੋ ਦਾਅਵੇ ਨਾਲ ਇਸ ਪੱਖ ਨੂੰ ਲੈ ਰਹੇ ਹਨ। ਕੁਝ ਹਫ਼ਤਿਆਂ ਤੋਂ ਸਾਬਕਾ ਜਥੇਦਾਰ ਸ੍ਰ ਜਸਬੀਰ ਸਿੰਘ ਰੋਡੇ ਦੀ ਅਗਵਾਈ ਹੇਠ 10 ਦਸੰਬਰ ਨੂੰ ਦਿੱਲੀ ਚੱਲੋ ਦੀ ਕਾਲ (ਆਵਾਜ਼) ਦਿੱਤੀ। ਜਿਸ ਨੂੰ ਸੰਗਤਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰੰਤੂ ਸਮੁੱਚੀਆਂ ਪੰਥਕ ਧਿਰਾਂ ਇੱਕ ਦੂਸਰੇ ਨਾਲ ਸਾਂਝ ਪਾਉਣ ਦੀ ਬਜਾਏ ਸਗੋਂ ਫੁੱਟ ਪਾਊ ਤੇ ਪਾੜਵਾਂ ਰਾਹ ਹੀ ਅਪਣਾ ਰਹੇ ਹਨ। ਜਿਵੇਂ ਦਲ ਖ਼ਾਲਸਾ ਨੇ 9 ਦਸੰਬਰ ਨੂੰ ਬਠਿੰਡੇ ਪਹੁੰਚਣ ਲਈ ਆਵਾਜ਼ ਦਿੱਤੀ। ਇਸ ਤਰਾਂ ਕੁਝ ਨਾਮਵਰ ਸਿੱਖ ਵਕੀਲਾਂ ਤੇ ਹਿਊਮਨ ਰਾਈਟਸ ਦੇ 10 ਦਸੰਬਰ ਦੇ ਦਿਨ ਨੂੰ ਇੱਕ ਵੱਖਰਾ ਤੇ ਯਾਦਗਾਰੀ ਦਿਨ ਦਾ ਚੇਤਾ ਕਰਾਇਆ। ਇਹ ਸਾਰੇ ਹੀ ਜਾਣੇ ਪਛਾਣੇ ਪੰਥਕ ਧਿਰਾਂ ਦੇ ਮੋਹਰੀ ਹਨ, ਕੌਮ ਦੇ ਹਰ ਮਸਲੇ ਨੂੰ ਪਹਿਲ ਕਦਮੀ ਨਾਲ ਨਜਿੱਠਣ ਲਈ ਕਾਹਲ਼ੇ ਰਹਿੰਦੇ ਹਨ। ਪਰ ਇੱਕ ਦੂਸਰੇ ਤੋਂ ਉਲਟ ਜਾਂ ਵੱਖਰੇ ਚੱਲਣਾ ਇਹਨਾਂ ਦੀ ਫਿਦਰਤ ਬਣ ਗਈ ਹੈ। ਗੱਲ ਬੰਦੀ ਸਿੰਘਾਂ ਦੀ, ਪਰੰਤੂ ਵੰਝਲੀ ਆਪੋ ਆਪਣੀ। ਇਹ ਕਿਉਂ ਹੋ ਰਿਹਾ ਹੈ?  ਪੰਥਕ ਸਫਾਂ ਵਿੱਚੋਂ ਸਾਂਝੀ ਤੇ ਇੱਕ ਆਵਾਜ਼ ਕਿਉਂ ਨਹੀਂ ਪੈਦਾ ਹੋ ਰਹੀ? ਕੁਝ ਸਿੱਖ ਧਿਰਾਂ ਵਲੋ ਇੱਕ ਬੇਵਜਾਹ ਹੀ ਕੁਝ ਸਿਖਾਂ ਦੀਆਂ ਹੋਈਆਂ ਮੌਤਾਂ ਨੂੰ ਗਲਤ ਸੋਚ ਨਾਲ ਸ਼ਹੀਦੀਆਂ ਦਸ ਕੇ ਇਕ ਝੂਠੀ ਪਰੰਪਰਾ ਖੜੀ ਕੀਤੀ ਹੈ। ਸਿੱਖਾਂ ਤੇ ਪੰਜਾਬੀਆਂ ਦੇ ਅਸਲ ਧਾਰਮਿਕ, ਸਮਾਜਿਕ ਹੱਕੀ ਮੁੱਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ।

ਕੈਨੇਡਾ ਵਿੱਚ ਹੋਏ ਨਿਝਰ ਦੇ ਕਤਲ ਤੋਂ ਵੀ ਗੁਮਰਾਕੁਨ ਪ੍ਰਾਪੇਗੰਡਾ ਸਿਖਾਂ ਨੇ ਕਥਿਤ ਤੌਰ ਤੇ ਆਪਣੇ ਗੱਲ ਪਾ ਕੇ ਅਜੀਬ ਜਿਹਾ ਢੋਲ ਵਜਾਉਣਾ ਸ਼ੁਰੂ ਕੀਤਾ ਹੈ। ਇਹ ਢੌਂਗੀ ਲੋਕ ਸਿੱਖਾਂ ਨੂੰ ਬਾਣੀਏ ਦਾ ਡਰ ਦੱਸ ਕੇ, ਨਿਪੁੰਸਕ ਜਿਹਾ ਪ੍ਰਚਾਰਦੇ ਹਨ। ਅਜਿਹਾ ਕਰਨ ਵਾਲੇ ਲੋਕਾਂ ਕੋਲ ਸ਼ਾਇਦ ਡਰਾਮੇ ਜਿਹੀ ਨੁਮਾਇਸ਼ ਹੀ ਕਰਦੇ ਹਨ। ਇਸ ਤੋਂ ਇਲਾਵਾ ਇਲਾਵਾ ਕੋਈ ਚੰਗੇ ਵਿਚਾਰਾਂ ਦੀ ਸਮਾਜਿਕ ਭਲਾਈ ਲਈ ਇਹਨਾਂ ਪਾਸ ਕੋਈ ਸੋਚ ਨਹੀਂ ਹੈ। ਇੱਕ ਤਾਜ਼ਾ ਵੀਡੀਓ ਵੈਨਕੂਵਰ ਤੋ ਜੋ ਵਾਇਰਲ ਹੋਈ ਹੈ, ਜਿਸ ਤੋ ਸਾਫ ਸਪਸ਼ਟ ਹੈ ਕਿ ਆਮ ਲੋਕ ਗੈਗਸਟਰ ਤੇ ਉਹਨਾਂ ਦੀ ਜਬਰੀ ਫਿਰੋਤੀਆਂ ਦੇ ਸ਼ਿਕਾਰ ਹਨ। ਇਹ ਹਲਾਤ ਕਾਫੀ ਗੰਭੀਰ ਦੱਸੇ ਗਏ ਹਨ। ਲੋਕ ਭੈ ਭੀਤ ਬਹੁਤ ਹਨ। ਕਾਰੋਬਾਰੀ ਲੋਕ ਬਹੁਤ ਚਿੰਤਤ ਹਨ। ਸਿਖਾਂ ਵਿਚ ਬਹੁਤੀ ਜ਼ਾਤੀ ਸੋਚ ਦਾ ਬੋਲਬਾਲਾ ਹੋਣ ਕਰਕੇ ਕੋਈ ਵੀ ਧਿਰ ਸੰਜੀਦਗੀ ਨਾਲ ਬੈਠ ਕੇ ਨਹੀਂ ਸੋਚਦੀ। ਇਕ ਦੂਜੇ ਤੋਂ ਅੱਗੇ ਹੋ ਕੇ ਝੂਠੇ/ਸੱਚੇ ਨਾਹਰੇ ਬੁਲੰਦ ਕਰਕੇ ਕੌਮ ਦੇ ਨਾਮ ਖ਼ਾਨਾ ਪੂਰੀ ਕਰਨ ਦਾ ਅਭਿਆਸ ਹੀ ਪ੍ਰਬਲ ਹੈ। ਇਹੀ ਮੁਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਬਣ ਚੁੱਕਾ ਹੈ। ਇਹ ਆਪਣੇ ਆਪਣੇ ਰਾਹ ਬਹੁਤ ਨਿਕੰਮੀ ਸੋਚ ਹੈ।

ਲੇਖਕ ਸਿੱਖ ਫੈਡਰੇਸ਼ਨ, ਯੂਕੇ ਦੇ ਪ੍ਰਧਾਨ ਹਨ| ਪ੍ਰਗਟਾਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।

Email : psbal46@gmail.com


Leave a Reply

Your email address will not be published. Required fields are marked *

0 Comments