Thursday , 16 May 2024
Thursday , 16 May 2024

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦੀਵਾਨ ਟੋਡਰ ਮੱਲ

top-news
  • 14 Jan, 2023

By ਪਰਮਿੰਦਰ ਸਿੰਘ ਬਲ

ਦਸੰਬਰ 1705 ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜਾਦਿਆਂ ਨੂੰ ਸਰਹੰਦ ਦੇ ਸੂਬੇ ਵਜ਼ੀਰ ਖਾਂ ਦੇ ਹੁਕਮ ਮੁਤਾਬਕ, ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।  ਮਾਤਾ ਗੁਜਰੀ ਜੋ ਠੰਡੇ ਬੁਰਜ ਵਿੱਚ ਕੈਦ ਸਨ, ਖਬਰ ਸੁਣ ਕੇ ਪ੍ਰਾਣ ਤਿਆਗ ਕਰ ਗਏ। ਇਸ ਸਮੇ ਸੂਬੇ ਤੇ ਉਸ ਦੇ ਕਾਰਕੁੰਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਰਹੰਦ ਕਿਲੇ ਦੇ ਆਲੇ ਦੁਆਲੇ ਕਿਧਰੇ ਭੀ ਸਰਕਾਰੀ ਜਗਾਹ ਤੇ ਇਹਨਾਂ ਤਿੰਨ ਸਰੀਰਾਂ ਦਾ ਸੰਸਕਾਰ ਨਹੀਂ ਹੋਵੇਗਾ। ਇਹੀ ਢੰਗ ਜ਼ਮੀਨ ਮਾਲਕਾਂ ਨੇ ਅਪਨਾਇਆ ਅਤੇ ਆਪਣੀ ਜ਼ਮੀਨ ਵਿੱਚੋਂ ਭੀ ਇਨਕਾਰ ਕਰ ਦਿੱਤਾ। ਉਸ ਸਮੇਂ ਸਰਹੰਦ ਦਾ ਇਹ ਅਮੀਰ ਹਿੰਦੂ ਸੇਠ ਟੋਡਰ ਮੱਲ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਪਰੀਤਵਾਨ ਸ਼ਰਧਾਲੂ ਸੀ, ਨੇ ਕਿਹਾ ਕਿ ਉਹ ਇਹ ਸੰਸਕਾਰ ਕਰੇਗਾ,ਜ਼ਮੀਨ ਮੁੱਲ ਖਰੀਦ ਕੇ ਕਰੇਗਾ। 

ਸ਼ਹਿਰ ਦਾ ਇਕ ਚੌਧਰੀ ਅੱਟਾ, ਸੋਨੇ ਬਦਲੇ ਜ਼ਮੀਨ ਦੇਣਾ ਮੰਨ ਗਿਆ। ਟੋਡਰ ਮੱਲ ਨੇ ਚਾਰ ਸਕੁਏਅਰ ਮੀਟਰ ਜ਼ਮੀਨ ਦਾ ਟੁਕੜਾ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਖ਼ਰੀਦਿਆ।  ਇਤਿਹਾਸ ਦੀਆਂ ਲਿਖਤਾਂ ਵਿਚ ਦਰਜ ਹੈ ਕਿ ਦੀਵਾਨ ਟੋਡਰ ਮੱਲ ਨੇ 78 ਕਿੱਲੋ ਸੋਨੇ ਦੀਆਂ ਮੋਹਰਾਂ ਦੀ ਕੀਮਤ ਤਾਰ ਕੇ 2<2=4 ਸਕੁਏਅਰ ਮੀਟਰ ਤਿੰਨ ਸਰੀਰਾਂ ਦੇ ਸੰਸਕਾਰ ਜਿੰਨੀ ਜਗਾ ਖਰੀਦੀ ।ਦੀਵਾਨ ਟੋਡਰ ਮੱਲ ਨੇ ਗੁਰੂ ਪ੍ਰੇਮ ਦਾ ਇਕ ਨਵਾਂ ਇਤਿਹਾਸ ਸਿਰਜਿਆ।  ਜਦ ਕਿ ਉਸ ਸਮੇਂ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਸਾਹਮਣੇ ਕਿਸੇ ਦੀ ਕੋਈ ਪੇਸ਼ ਨਹੀਂ ਸੀ ਸਮਝੀ ਜਾਂਦੀ।  

ਇਕ ਇੰਟਰਨੇਸ਼ਲ ਅਖਬਾਰ ਮੁਤਾਬਕ ਇਤਨੀ ਕੁ ਜਗਾ ਦੀ ਇਤਨੀ ਵੱਡੀ ਕੀਮਤ, ਅੱਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਸਭ ਤੋ ਮਹਿੰਗਾ ਸੌਦਾ ਦੱਸਿਆ ਗਿਆ ਹੈ। ਅੱਜ ਤੱਕ ਕਿਸੇ ਨੇ ਇਸ ਤਰਾਂ ਇਤਨੀ ਕੀਮਤ ਨਹੀਂ ਅਦਾ ਕੀਤੀ। ਠੀਕ ਹੀ ਜਿਵੇਂ ਟੋਡਰ ਮੱਲ ਨੇ ਅਜਿਹੇ ਸਵੈ-ਮਾਣ ਇਸ ਸੱਚੇ ਸੌਦੇ ਲਈ ਅਦਾ ਕੀਤੀ। ਅਖਬਾਰ ਅਨੁਸਾਰ ਅੱਜ ਦੀ ਕੀਮਤ ਵਿੱਚ ਇਸ ਸੱਚੇ ਸੌਦੇ ਨੂੰ 45 ਮਿਲੀਅਨ ਅਮਰੀਕਨ ਡਾਲਰ ਦੱਸਿਆ ਹੈ। 

ਸਿੱਖ ਕੌਮ ਦੀਵਾਨ ਟੋਡਰ ਮੱਲ ਦੇ ਇਸ ਮਹਾਨ ਕਾਰਜ ਨੂੰ ਹਮੇਸ਼ਾ ਯਾਦ ਕਰਦੀ ਹੈ। ਸਹੀ ਅਰਥਾਂ ਵਿੱਚ ਟੋਡਰ ਮੱਲ ਦੀ ਕਰਨੀ ਤੇ ਉਦੇਸ਼ ਸਿੱਖ ਪੰਥ ਦਾ ਅਜਿਹਾ ਹੀ ਅਟੁੱਟ ਹਿੱਸਾ ਹੈ।  ਜਦੋਂ ਵੀ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਅਸੀ ਯਾਦ ਕਰਦੇ ਹਾਂ ਤਾਂ ਉਹਨਾਂ ਸਮਿਆਂ ਦੇ ਹਾਲਾਤ ਨੂੰ ਦੇਖਦਿਆਂ ਟੋਡਰ ਮੱਲ ਦੇ ਸਿਦਕ, ਪਿਆਰ ਨੂੰ ਹਮੇਸ਼ਾ ਯਾਦ ਕਰਦੇ ਹਾਂ।  ਗੁਰੂ ਇਤਿਹਾਸ ਸਮੇਂ ਟੋਡਰ ਮੱਲ ਦਾ ਇਹ ਨਿਧੜਕ ਕੁਰਬਾਨ ਹੋ ਜਾਣ ਵਾਲਾ ਕਰਤੱਵ ਸਾਡੇ ਲਈ ਹਮੇਸ਼ਾਂ ਮਾਰਗ ਦਰਸ਼ਨ ਹੈ। ਸਰਹੰਦ ਵਿਖੇ ਦੀਵਾਨ ਟੋਡਰ ਮੱਲ ਦਾ ਯਾਦਗਾਰੀ ਗੇਟ ਵੀ ਇਸੇ ਪੱਖ ਦੀ ਪ੍ਰਤੱਖ ਨਿਸ਼ਾਨੀ ਹੈ। ਜਿਸ ਨੂੰ ਅਸੀ ਹਮੇਸ਼ਾ ਕਾਇਮ ਰੱਖ ਕੇ ਸੇਧ ਲੈਦੇ ਰਹਾਂਗੇ।

ਲੇਖਕ ਸਿੱਖ ਫੈਡਰੇਸ਼ਨ, ਯੂ ਕੇ ਦੇ ਪ੍ਰਧਾਨ ਹਨ


Leave a Reply

Your email address will not be published. Required fields are marked *

0 Comments