Friday , 17 May 2024
Friday , 17 May 2024

ਨਿਹੰਗ ਸਿੰਘ – ਗੁਰੂ ਦੀ ਲਾਡਲੀ ਫੌਜ

top-news
  • 19 Aug, 2023

ਤਰਲੋਚਨ ਸਿੰਘ ਭੱਟੀ

ਨਿਹੰਗਜਿੰਨ੍ਹਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ, ਇੱਕ ਬਹੁਤ ਮਸ਼ਹੂਰ ਅਤੇ ਵਕਾਰੀ ਸਿੱਖ ਆਰਡਰ ਹੈ। ਮੱੁਢਲੇ ਸਿੱਖ ਇਤਿਹਾਸ ਵਿੱਚ ਅਕਾਲੀ ਸਿੱਖ ਫੌਜੀ ਆਦੇਸ਼ਾਂ ਦਾ ਦਬਦਬਾ ਹੈ ਜੋ ਮਸ਼ਹੂਰ ਫੌਜੀ ਜੰਗਾਂ ਵਿੱਚ ਜਿੱਤਾਂ ਲਈ ਜਾਣਿਆਂ ਜਾਂਦਾ ਹੈ। ਸਿੱਖ ਧਰਮ ਵਿੱਚ ਅਕਾਲ ਭਾਵ ਅਮਰ ਜਾਂ ਸਦੀਵੀ ਹੈ ਅਤੇ ਅਕਾਲੀਆਂ ਤੋਂ ਭਾਵ ਉਹ ਵਿਅਕਤੀ ਜੋ ਕੇਵਲ ਅਕਾਲ (ਪ੍ਰਮਾਤਮਾ) ਦੇ ਅਧੀਨ ਹੈ। ਸੋ ਅਕਾਲੀ ਤੋਂ ਭਾਵ ਹੈ ਪ੍ਰਮਾਤਮਾ ਦੀ ਫੌਜ ਦਾ ਸਿਪਾਹੀ। ਅਕਾਲੀ ਸ਼ਬਦ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬਾਨ ਦੇ ਸਮੇਂ ਵਰਤਿਆ ਗਿਆ ਅਤੇ ਇਹ ਸ਼ਬਦ ਵਚਨਬੱਧਤਾ, ਨਿਡਰਤਾ, ਦਲੇਰੀ, ਸੰਘਰਸ਼ ਅਤੇ ਨਿਆਂ ਨਾਲ ਜੁੜਿਆ ਹੋਇਆ ਹੈ। ਭਾਈ ਕਾਨ੍ਹ ਸਿੰਘ ਜੀ ਇਕ ਅਕਾਲੀ ਦੇ ਸੱਚੇ ਚਰਿੱਤਰ ਦਾ ਵਰਣਨ ਕਰਦੇ ਹਨ, ਜੋ ਆਪਣੇ ਆਪ ਨੂੰ ਅਕਾਲ ਨਾਲ ਜੋੜਦਾ ਹੈ, ਇਸ ਹਵਾਲੇ ਨੂੰ ਖਾਸ ਤੌਰ ਤੇ ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼ (1931) ਵਿੱਚ ਨਿਹੰਗ ਸਿੰਘਾਂ ਲਈ ਵਰਤਿਆ ਗਿਆ ਹੈ।

ਵਾਹਿਗੁਰੂ ਜੀ ਕਾ ਖਾਲਸਾ। ਕਮਲ ਜਾਇਓ ਮਾਇਆ ਜਲ ਵਿਚਾਰ ਹੈ ਅਲਪ ਸਦਾ ਸਭ ਦਾ ਸੰਨੇਜੀ ਚਲ ਸਭ ਤੋਂ ਨਿਰਾਲੀ ਹੈ, ਕੰਮੇ ਕਮਾਏ ਖਾਵੇ ਮੰਗਣਾ ਹਰਾਮ ਜਾਣੇ ਭਾਨੇ ਵਿੱਚ ਵਿਪਦਾ ਨਹੀਂ ਮੰਨੇ ਕੁਸ਼-ਹਾਲੀ ਹੈ, ਸਵਾਰਥ ਤੋਂ ਬਿਨ੍ਹਾਂ ਗੁਰਦੁਆਰੇ-ਚੜਿਆੜ-ਮੁਆਇਦਾ ਲਾਲੀ ਹੈ, ਫੂਜੇ ਨਾ ਅਕਾਲ ਬਿਨਾਂ ਹੋਰ ਕੇ ਦੇਵੀ ਦੇਵ ਸਿੱਖ ਦਸਮੇਸ਼ ਦਾ ਸੋ ਕਹੀਐਅਕਾਲੀ ਹੈ।

ਅਜੋਕੇ ਸਮੇਂ ਸਿਰ ਕੀ ਪੇਂਡੂ ਪੰਜਾਬ ਵਿੱਚ ਨਿਹੰਗਾਂ ਦੇ ਆਪਣੀ ਹੋਂਦ ਬਰਕਰਾਰ ਰੱਖੀ ਹੈ। ਇਤਿਹਾਸ ਤੋਂ ਲੈ ਕੇ ਦੰਤਕਥਾਵਾ ਤੱਕ ਨਿਹੰਗਾਂ ਦੇ ਜੰਗੀ ਹੁਨਰ ਦੀਆਂ ਕਹਾਣੀਆਂ ਬਹੁਤ ਪ੍ਰਚਲਤ ਹਨ। ਨਿਹੰਗਾਂ ਕੋਲ ਘੋੜੇ, ਪਸ਼ੂ ਅਤੇ ਬਾਜ਼ ਵੇਖੇ ਜਾ ਸਕਦੇ ਹਨ।

ਨਿਹੰਗ ਸਿੰਘ ਤੋਂ ਭਾਵ ਉਹ ਵਿਅਕਤੀ ਜੋ ਡਰ ਤੋਂ ਰਹਿਤ ਰਹਿੰਦਾ ਹੈ। ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਨਿਹੰਗ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ।

ਨਿਰਭਉ ਹੋਇਉ ਭਈਆ ਨਿਹੰਗ।
(ਅੰਗ 392 ਗੁਰੂ ਗ੍ਰੰਥ ਸਾਹਿਬ)
ਪੰਥ ਪ੍ਰਕਾਸ਼ ਵਿੱਚ ਨਿਹੰਗ ਦਾ ਵਰਣਨ ਕੀਤਾ ਗਿਆ ਹੈ
ਨਿਹੰਗ ਕਹਾਵੈ ਸੋ ਪੁਰਖ, ਦੁਖ ਸੁਖ ਮੰਨੇ ਅੰਗ।

ਖੋਜਕਾਰਾਂ ਅਨੁਸਾਰ ਨਿਹੰਗਾਂ ਦਾ ਬਾਣਾ ਗੁਰੂ ਗੋਬਿੰਦ ਸਿੰਘ ਦੇ ਸਪੁਤਰ ਸਾਹਿਬਜਾਦਾ ਫਤਿਹ ਸਿੰਘ ਨੇ ਆਪਣੇ ਨੀਲੇ ਕੱਪੜੇ ਅਤੇ ਦਸਤਾਰ ਨਾਲ ਗੁਰੂ ਜੀ ਵਾਸਤੇ ਆਪਣੇ ਯੋਧਿਆਂ ਲਈ ਵਰਦੀ ਵਜੋਂ ਤਜਵੀਜ਼ ਕੀਤੀ। ਰਵਾਇਤੀ ਨਿਹੰਗ ਪਹਿਰਾਵੇ ਨੂੰ ਖਾਲਸਾ ਸਮੂਹ ਵਜੋਂ ਜਾਣਿਆ ਜਾਂਦਾ ਹੈ। ਨੀਲੇ ਰੰਗ ਦੇ ਪਹਿਰਾਵੇ ਦਾ ਗੁੱਟ ਉਤੇ ਲੋਹੇ ਦੇ ਗੋਲੇ ਦੇ ਕਈ ਕਿਨਾਰੇ ਵਾਲੇ ਕੰਗਣ (ਜੰਗੀ ਕੜਾ) ਅਤੇ ਦਸਤਾਰ ਉਤੇ ਸਜਿਆ ਸਟੀਲ ਦਾ ਕੋਟਸ/ਚਕਰਮ। ਜਦੋਂ ਇਕ ਨਿਹੰਗ ਪੂਰੀ ਤਰ੍ਹਾਂ ਹਥਿਆਰਬੰਦ ਹੁੰਦਾ ਹੈ ਉਹ ਇਕ ਜਾਂ ਦੋ ਤਲਵਾਰਾਂ ਅਤੇ ਪਿੱਠ ਉਤੇ ਕਸੀ ਗਈ ਢਾਲ, ਅੱਜ ਵੀ ਨਿਹੰਗ ਸਿੰਘਾ ਪਾਸ ਛੋਟੇ ਰੂਪ ਵਿੱਚ ਚੱਕਰ, ਖੰਡਾ (ਤਲਵਾਰਾਂ) ਕਰੂੜ (ਖੰਜਰ), ਕਿਰਪਾਨ ਅਤੇ ਤੀਰ ਅਕਸਰ ਵੇਖੇ ਜਾ ਸਕਦੇ ਹਨ।

ਆਧੁਨਿਕ ਯੁਗ ਵਿੱਚ ਨਿਹੰਗ ਵਿੱਚ ਚਾਰ ਧੜੇ ਮੁੱਖ ਹਨਬੁੱਢਾ ਦਲ (40 ਸਾਲ ਦੀ ਉਮਰ ਤੋੰ ਉੱਪਰ), ਤਰਨਾ ਦੱਲ (40 ਸਾਲ ਤੋਂ ਘੱਟ ਉਮਰ ਵਾਲੇ) ਹਰੇਕ ਦਲ ਅੱਗੇ ਜੱਥਿਆਂ ਵਿੱਚ ਵੰਡਿਆ ਜਾਂਦਾ ਸੀ ਹਰੇਕ ਦਾ ਮੁੱਖੀ ਜਥੇਦਾਰ ਅਤੇ 1300 ਤੋ ਲੈ ਕੇ 2000 ਦਲ ਮੈਂਬਰ। ਬੁੱਢਾ ਦਲ ਅਤੇ ਤਰਨਾ ਦਲ ਤੋਂ ਇਲਾਵਾ ਰੰਗਰੇਟਾ ਅਤੇ ਬਿਧੀ ਚੰਦ ਦਲ ਵੀ ਸਨ। ਨਿਹੰਗਾਂ ਵਿੱਚ ਬਾਦਾਮ ਅਤੇ ਭੰਗ ਜਾਂ ਸ਼ਰਦਾਈ ਦਾ ਸੇਵਨ ਵੇਖਣ ਨੂੰ ਮਿਲਦਾ ਹੈ। ਨਿਹੰਗਾਂ ਨੂੰ ਸਿਗਰਟ ਪੀਣ ਦੀ ਮਨਾਹੀ ਹੈ। ਨਿਹੰਗਾਂ ਵਲੋਂ ਪਹਿਨੀਆਂ  ਜਾਂਦਾ ਨੀਲੇ ਰੰਗ ਦਾ ਪਹਿਰਾਵਾ ਦਲੇਰੀ, ਬਹਾਦਰੀ ਤੇ ਦੇਸ਼ ਭਗਤੀ ਨੂੰ ਦਰਸਾਉਂਦਾ ਹੈ। ਨੀਲਾ ਖਾਲਸਾ ਰੰਗ ਹੈ। ਗੁਰੂ ਹਰਗੋਬਿੰਦ ਸਮੇਂ ਸਾਰੇ ਸਿੱਖਾਂ ਲਈ ਵਿਸ਼ੇਸ਼ ਰੰਗ ਪੀਲਾ ਸੀ ਜੋ ਗੁਰੂ ਗੋਬਿੰਦ ਸਿੰਘ ਸਮੇਂ ਨੀਲੇ ਰੰਗ ਵਿੱਚ ਬਦਲਿਆ ਗਿਆ। ਨਿਹੰਗ ਸੰਪਰਦਾ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਅਤੇ ਸਰਬ ਲੋਹ ਗ੍ਰੰਥ ਦਾ ਬੜਾ ਸਤਿਕਾਰ ਕਰਦੇ ਹਨ। ਇਨ੍ਹਾਂ ਧਰਮ ਗ੍ਰੰਥਾਂ ਨੂੰ ਨਿਹੰਗ ਦਰਬਾਰ ਕਹਿੰਦੇ ਹਨ। ਨਿਹੰਗਾਂ ਨੇ ਆਪਣੀ ਕੋਡਿਡ/ਸੰਕੇਤਨ ਭਾਸ਼ਾ ਵਿਕਸਿਤ ਕੀਤੀ ਹੈ ਜਿਸਨੂੰ ਖਾਲਸਾ ਬੋਲੇ ਕਿਹਾ ਜਾਂਦਾ ਹੈ ਜਿਨਾਂ ਦਾ ਮਕਸਦ ਸਦਾ ਚੜ੍ਹਦੀ ਕਲਾਂ ਵਿੱਚ ਰਹਿਣਾ ਅਤੇ ਸਰੱਬਤ ਦਾ ਭਲਾ ਚਾਹੁਣਾ ਹੈ।

ਗੜਗਜ ਪੋਲੇ ਜਾਂ ਸੰਕੇਤਕ ਭਾਸ਼ਾ ਲੜਾਈ ਜਾਂ ਆਫ਼ਤ ਦੇ ਸਮੇਂ ਸਹਾਇਕ ਹੁੰਦੇ ਹਨ। ਖੋਜਕਾਰਾਂ ਅਨੁਸਾਰ ਨਿਹੰਗਾਂ ਦੀ ਚੜ੍ਹਤ ਬੰਦਾ ਸਿੰਘ ਬਹਾਦਰ ਦੇ ਸਮੇਂ ਬਹੁਤ ਸੀ। ਖਾਲਸਾ ਬੋਲੇ ਵਿੱਚ ਪੰਜਾਬੀ ਹਿੰਦੀ ਫਾਰਸੀ ਅਤੇ ਹੋਰ ਉਪ ਭਾਸ਼ਾਵਾਂ ਦੇ ਸ਼ਬਦ ਮਿਸ਼ਰਤ ਹਨ। ਨਿਹੰਗਾਂ ਦੇ ਖਾਲਸਾ ਬੋਲੇ ਬਾਰੇ ਪਿਆਰਾ ਸਿੰਘ ਪਦਮ, ਖੁਸ਼ਵੰਤ ਸਿੰਘ, ਡਾ.ਗੰਢਾਂ ਸਿੰਘ, ਤੇਜ਼ਾ ਸਿੰਘ ਅਤੇ ਦਲਜੀਤ ਸਿੰਘ ਬੇਦੀ ਵਿਸ਼ੇਸ਼ ਖੋਜ ਕੀਤੀ ਹੈ। ਇਕ ਲੜਾਕੂ ਸਮੂਹ ਹੋਣ ਨਾਤੇ ਨਿਹੰਗ ਸਿੰਘ ਨੇ ਵੱਖਰੀ ਜੀਵਨ ਸ਼ੈਲੀ ਅਤੇ ਭਾਸ਼ਾ ਵਿਕਸਿਤ ਕੀਤੀ। ਨਿਹੰਗਾਂ ਨੂੰ ਤੱਪਸਿਆਂ, ਅਨੁਸ਼ਾਸ਼ਨ ਅਤੇ ਮਾਰਸ਼ਲ ਆਰਟਸ ਕਰਕੇ ਵੀ ਜਾਣਿਆ ਜਾਂਦਾ ਹੈ।

ਅਜੋਕੇ ਸਮੇਂ ਸਿਰ ਪੇਂਡੂ ਪੰਜਾਬ ਵਿੱਚ ਨਿਹੰਗਾਂ ਦੇ ਆਪਣੀ ਹੋਂਦ ਬਰਕਰਾਰ ਰੱਖੀ ਹੈ। ਇਤਿਹਾਸ ਤੋਂ ਲੈ ਕੇ ਦੰਤਕਥਾਵਾ ਤੱਕ ਨਿਹੰਗਾਂ ਦੇ ਜੰਗੀ ਹੁਨਰ ਦੀਆਂ ਕਹਾਣੀਆਂ ਬਹੁਤ ਪ੍ਰਚਲਤ ਹਨ। ਨਿਹੰਗ ਕੋਲ ਘੋੜੇ, ਪਸ਼ੂ ਅਤੇ ਬਾਜ਼ ਵੇਖੇ ਜਾ ਸਕਦੇ ਹਨ। ਪਰ ਅਜੋਕੇ ਸਮੇਂ ਦੇ ਨਿਹੰਗ ਸਿੰਘਾਂ ਅਤੇ ਉਨ੍ਹਾਂ ਦੀਆਂ ਜਥਬੰਦੀਆਂ ਵਿੱਚ ਉਹ ਅਨੁਸ਼ਾਸ਼ਨ ਨਹੀ ਰਿਹਾ ਜੋ ਪੁਰਾਣੇ ਸਮੇਂ ਦੇ ਟਕਸਾਲੀ ਨਿਹੰਗ ਸਿੰਘਾਂ ਵਿੱਚ ਹੁੰਦਾ ਹੈ। ਅਕਾਲੀ ਹੈਡਕੂਆਰਟਰ ਅੰਮ੍ਰਿਤਸਰ ਵਿਖੇ ਅਕਾਲ ਬੂੰਗਾ ਸੀ, ਜਿੱਥੇ ਉਹਨਾਂ ਨੇ ਧਾਰਮਿਕ ਸਮਾਗਮਾਂ ਨੂੰ ਨਿਰਦੇਸ਼ਿਤ ਕਰਨ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਦੀ ਅਗਵਾਈ ਕੀਤੀ, ਅਸਲ ਵਿੱਚ, ਉਹਨਾਂ ਨੇ ਸਮੁੱਚੇ ਸਿੱਖ ਭਾਈਚਾਰੇ ਦੀ ਇੱਕ ਆਮ ਅਗਵਾਈ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ। ਰਣਜੀਤ ਸਿੰਘ ਦੇ ਸਮੇਂ ਤੋਂ ਹੀ ਆਨੰਦਪੁਰ ਉਨ੍ਹਾਂ ਦਾ ਅਸਲ ਹੈਡਕੂਆਰਟਰ ਰਿਹਾ ਹੈ, ਪਰ ਉਨ੍ਹਾਂ ਦਾ ਪ੍ਰਭਾਵ ਅੱਜ ਵੀ ਸੰਸਾਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਹੋਲੇ ਮੁੱਹਲੇ ਤੇ ਤਿਉਹਾਰ ਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨਿਹੰਗਾਂ ਦਾ ਬਹੁਤ ਵੱਡਾ ਇੱਕਠ ਦੇਖਿਆ ਜਾ ਸਕਦਾ ਹੈ। ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵਿੱਚ ਸਿੱਖ ਪਰੰਪਰਾਵਾਂ ਅਨੁਸਾਰ ਸੁਧਾਰ ਲ਼ਿਆਉਣ ਦੀ ਲੋੜ ਹੈ ਤਦੇ ਸਿੱਖ ਧਰਮ ਦੀਨਿਹੰਗ ਸਿੰਘਵਿਰਾਸਤ ਬਣ ਸਕੇਗੀ।

ਲੇਖਕ ਪੀ.ਸੀ.ਐਸ. (ਸੇਵਾ ਮੁਕਤ) ਅਧਿਕਾਰੀ ਹਨ| ਪ੍ਰਗਟਾਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।


Leave a Reply

Your email address will not be published. Required fields are marked *

0 Comments