Friday , 17 May 2024
Friday , 17 May 2024

ਸ਼ਹੀਦੇ ਏ ਆਜ਼ਮ ਭਗਤ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ

top-news
  • 09 Jun, 2022

ਸ਼ਹੀਦੇ-ਏ-ਆਜ਼ਮ ਭਗਤ ਸਿੰਘ -ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

                   ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਘੁਲਾਟੀਆਂ ਦਾ ਜਦੋਂ ਵੀ ਜ਼ਿਕਰ ਛਿੜਦਾ ਹੈ ਤਾਂ ਸ਼ਹੀਦ--ਆਜ਼ਮ ਭਗਤ ਸਿੰਘ ਦਾ ਜ਼ਿਕਰ ਮੋਹਲੀਆ ਸਫ਼ਾਂ ਵਿੱਚ ਹੁੰਦਾ ਹੈ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵਿੱਚ . ਕਿਸ਼ਨ ਸਿੰਘ ਪਿਤਾ ਅਤੇ ਰਾਜਮਾਤਾ ਵਿਿਦਆਵਤੀ ਦਾ ਮਿਤੀ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105 ਜਿਲਾ ਲਾਇਲਪੁਰ ਵਿੱਚ ਜਨਮਿਆਭਗਤਪੁਤਰ ਬਚਪਨ ਤੋਂ ਹੀ ਅਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਪਿਆ ਪਰਵਾਰ ਵਲੋਂ ਦੇਸ਼ ਭਗਤੀ ਦੀ ਮਿਲੀ ਸਿੱਖਿਆ ਨੇ ਭਗਤ ਸਿੰਘ ਨੂੰ ਅਜ਼ਾਦੀ ਦਾ ਪਰਵਾਨਾ ਬਣਨ ਵਿੱਚ ਮਦਦ ਕੀਤੀ ਭਗਤ ਸਿੰਘ ਦਾ ਜ਼ਿਕਰ ਇੱਕ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਦੇ ਤੌਰ ਤੇ ਵੀ ਕੀਤਾ ਜਾਂਦਾ ਹੈ ਉਸਨੇ ਸਮਾਜਿਕ, ਸਿਆਸੀ ਅਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਅਤੇ ਖੁੱਲ ਕੇ ਆਪਣੇ ਵਿਚਾਰ ਪ੍ਰਗਟਾਏ

                ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵਿਲੱਖਣ ਸਫਲਤਾ ਤੋਂ ਬਾਦ ਪੰਜਾਬ ਵਿੱਚ ਬਣੀ ਭਗਵੰਤ ਮਾਨ ਸਰਕਾਰ ਨੇ ਆਪਣੀ ਸਫਲਤਾ ਨੂੰ ਇਨਕਲਾਬੀ ਬਦਲਾਅ ਦਸਦੇ ਹੋਏ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਦੇ ਨਾਲ ਨਾਲ ਸ਼ਹੀਦ--ਆਜ਼ਮ ਭਗਤ ਸਿੰਘ ਨੂੰ ਵੀ ਵਿਸ਼ੇਸ਼ ਮੱਹਤਤਾ ਦਿੰਦੇ ਹੋਏ ਸਰਕਾਰੀ ਦਫ਼ਤਰਾਂ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਨਾਲ ਭਗਤ ਸਿੰਘ ਦੀ ਫੋਟੋ ਵੀ ਲਗਾਉਣੀ ਲਾਜ਼ਮੀ ਕਰ ਦਿਤਾ ਹੈ ਭਗਵੰਤ ਮਾਨ ਸਰਕਾਰ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੱਚੇ ਦਿਲੋਂ ਕਿੰਨਾ ਕੁ ਪ੍ਰਚਾਰ ਅਤੇ ਪ੍ਰਸਾਰ ਕਰਦੀ ਹੈ ਪੰਜਾਬ ਦੇ ਲੋਕ ਇਹ ਜਾਨਣ ਲਈ ਉਤਾਵਲੇ ਰਹਿਣਗੇ

                ਨਰੇਨ ਸਿੰਘ ਰਾਓ ਮੀਡੀਆ ਵਿਿਗਆਨੀ ਅਤੇ ਸਮਾਜਿਕ ਚਿੰਤਕ ਨੇਦਾ ਵਾਈਰ’ 23 ਮਾਰਚ 2022 ਦੀ ਪ੍ਰਕਾਸ਼ਨਾ ਵਿੱਚ ਆਪਣੇ ਲੇਖ ਰਾਹੀਂ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ ਤੋਂ ਇਲਾਵਾ ਭਗਤ ਸਿੰਘ ਨੂੰ ਬਤੌਰ ਸਿਆਸੀ ਪਤਰਕਾਰਤਾ ਦੇ ਹੀਰੋ ਦੇ ਤੌਰ ਤੇ ਵੀ ਜਾਨਣ ਦੀ ਲੋੜ ਹੈ ਕਿਉਂਕਿ ਭਗਤ ਸਿੰਘ ਨੇ ਆਪਣੇ ਸਮਕਾਲੀ ਸਮੇਂ ਦੇ ਦੌਰਾਨ ਆਪਣੇ ਲੇਖਾਂ, ਚਿੱਠੀਆਂ ਅਤੇ ਸੰਵਾਦਾਂ ਰਾਹੀਂ ਇਸ ਅਜ਼ਾਦ ਅਤੇ ਨਿਡਰ ਪਤਰਕਾਰ ਦੀ ਭੂਮਿਕਾ ਨਿਭਾਈ ਹੈ ਉਹ ਬਹੁਭਾਸ਼ਾਈ ਪਤਰਕਾਰ ਰਿਹਾ ਹੈ ਪੰਜਾਬੀ, ਹਿੰਦੀ, ਉੱਰਦੂ, ਸੰਸਕ੍ਰਿਤ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਪ੍ਰਤਾਪ, ਵੀਰਅਰਜਨ, ਪ੍ਰਭਾ, ਅਕਾਲੀ, ਚੰਦ, ਕੀਰਤੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਆਪਣੇ ਛੁਪਵੇਂ ਨਾਮਵਿਦਰੋਹੀ, ਬਲਵੰਤ ਸਿੰਘ, ਰਣਜੀਤ ਸਿੰਘ ਆਦਿ ਨਾਵਾਂ ਹੇਠ ਆਪਣੇ ਇਨਕਲਾਬੀ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਰਹੇ ਹਨ ਸੰਘਰਸ਼ ਦਾ ਜਿਆਦਾ ਸਮਾਂ ਉਹ ਅੰਡਰਗਰਾਉਂਡ ਅਤੇ ਛਿਪਦੇ ਛਿਪਾਉਂਦੇ ਰਹਿਣ ਸਮੇਂ ਆਪਣੇ ਇਨਕਲਾਬੀ ਵਿਚਾਰ ਲੋਕਾਂ ਤਕ ਪਹੁੰਚਾਉਂਦੇ ਰਹੇ ਉਸਦੀਆਂ ਲਿਖਤਾਂਮੈਂ ਨਾਸਤਿਕ ਕਿਉਂ ਹਾਂ?’ ‘ਨੌਜਵਾਨ ਸਿਆਸੀ ਕਾਮਿਆਂ ਦੇ ਨਾਮ ਪੱਤਰਅਤੇਜੇਲ ਨੋਟ ਬੁੱਕਪੜ੍ਹਨਯੋਗ ਹਨ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ--ਆਜ਼ਮ ਭਗਤ ਸਿੰਘ ਨੂੰ ਇਕ ਉੱਘੇ ਅਜ਼ਾਦੀ ਘੁਲਾਟੀਏ ਦੇ ਨਾਲ ਨਾਲ ਉਸ ਨੂੰ ਸਿਆਸੀ ਪਤਰਕਾਰਤਾ ਦੇ ਹੀਰੋ ਅਤੇ ਮੌਲਿਕ ਚਿੰਤਕ ਦੇ ਤੌਰ ਤੇ ਖੋਜ ਪੜਤਾਲ ਅਤੇ ਪਰਚਾਰ ਦਾ ਵਿਸ਼ਾ ਬਣਾਇਆ ਜਾਵੇ ਇਸਦੇ ਨਾਲ ਹੀ ਪੰਜਾਬ ਦੇ ਸਕੂਲੀ ਸਿਲੇਬਸ ਵਿੱਚ ਭਗਤ ਸਿੰਘ ਦੇ ਚਿੰਤਨ ਅਤੇ ਲੇਖਣੀਆਂ ਨੂੰ ਯੌਗ ਥਾਂ ਦਿਤੀ ਜਾਵੇ ਕਿਉਂਕਿ ਭਗਤ ਸਿੰਘ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ

                ਜ਼ਿਕਰਯੋਗ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ, ਭਗਤ ਸਿੰਘ ਬਾਰੇ ਕਿਹਾ ਕਰਦੇ ਸਨਇਹ ਨੌਜਵਾਨ ਗਭਰੂ ਇਤਨਾ ਹਰਮਨ ਪਿਆਰਾ ਹੋ ਗਿਆ ਸਾਨੂੰ ਉਸਦੀ ਸ਼ਹਾਦਤ ਤੋਂ ਸਬਕ ਸਿਖਣਾ ਚਾਹੀਦਾ ਹੈ ਕਿ ਦੇਸ਼ ਅਤੇ ਕੌਮ ਲਈ ਕਿਵੇਂ ਹੱਸ ਹੱਸਕੇ ਮਰਿਆ ਜਾ ਸਕਦਾ ਹੈਅਤੇਉਹ ਇਕ ਸਾਫ਼ ਸੁਥਰਾ ਲੜਾਕੂ ਸੀ ਜੋ ਖੁੱਲੇ ਖੇਤਰ ਵਿੱਚ ਆਪਣੇ ਦੁਸ਼ਮਣ ਦਾ ਸਾਹਮਣਾ ਕਰਦਾ ਸੀ ਉਹ ਇਕ ਚੰਗਿਆੜੀ ਵਰਗਾ ਸੀ ਜੋ ਥੌੜੇ ਸਮੇਂ ਵਿੱਚ ਇਕ ਜਵਾਲਾ ਬਣ ਗਿਆ ਅਤੇ ਦੇਸ਼ ਦੇ ਇਕ ਸਿਰੇ ਤੋ ਦੂਜੇ ਸਿਰੇ ਦਾ ਹਨੇਰਾ ਦੂਰ ਕੀਤਾ

                ਸੁਭਾਸ਼ ਚੰਦਰ ਬੋਸ ਅਨੁਸਾਰਭਗਤ ਸਿੰਘ ਨੌਜਵਾਨਾ ਵਿੱਚ ਨਵੇਂ ਜਾਗਰਣ ਦਾ ਪ੍ਰਤੀਕ ਬਣ ਗਿਆ ਹੈ ਅਤੇ ਉਹ ਇਕ ਨਿਸ਼ਾਨ ਹੈ, ਇਕ ਚਿੰਨ ਹੈ ਉਸ ਇਨਕਲਾਬ ਦਾ ਜਿਹੜਾ ਉਸਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿੱਚ ਮੱਘਦੀ ਅੱਗ ਦੀ ਤਰ੍ਹਾਂ ਬਲ ਉਠਿਆ ਹੈ ਉਸ ਸਮੇਂ ਦੇ ਇਨਟੈਲੀਜੈਂਸ ਬਿਓਰੋ ਦੇ ਡਾਇਰੈਕਟਰ ਸਰ ਹੋਰੇਸ ਵਿਿਲਅਮ ਅਨੁਸਾਰਉਸਦੀ ਫੋਟੋ ਹਰ ਸ਼ਹਿਰ ਅਤੇ ਬਸਤੀ ਵਿੱਚ ਵਿਕਰੀ ਲਈ ਸੀ ਅਤੇ ਕੁਝ ਸਮੇਂ ਲਈ ਉਸਦੀ ਪ੍ਰਸਿੱਧੀ ਗਾਂਧੀ ਦੇ ਬਰਾਬਰ ਸੀ ਗਦਰ ਪਾਰਟੀ ਦੇ ਬਾਨੀ ਸ੍ਰ.ਸੋਹਣ ਸਿੰਘ ਭਕਨਾ ਅਨੁਸਾਰਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜਵਾਨ ਸੀ ਉਹ ਇਕ ਨਿਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ ਦੇਸ਼ ਭਗਤੀ ਦੇ ਨਾਲ ਨਾਲ ਦੁਨੀਆਂ ਭਰ ਦੀ ਪੀੜਤ ਜਨਤਾ ਦਾ ਦਰਦ ਉਸਦੇ ਦਿਲ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ

                ਇੱਕ ਇਨਕਲਾਬੀ ਸੋਚ ਦੇ ਮਾਲਕ ਭਗਤ ਸਿੰਘ ਜੋ ਆਪਣੇ ਨਾਲ ਸਦਾ ਹੀ ਇੱਕ ਪੁਸਤਕ, ਪਿਸਤੌਲ ਅਤੇ ਕਰਤਾਰ ਸਿੰਘ ਸਰਾਭਾ ਦੀ ਫੋਟੋ ਰਖਦਾ ਰਿਹਾ ਹੈ, ਆਪਣੀ ਲੇਖਣੀ ਵਿੱਚ ਜ਼ਿਕਰ ਕਰਦਾ ਰਿਹਾ ਹੈਅਰਾਜਕਤਾ ਦਾ ਅੰਤਮ ਟੀਚਾ ਪੂਰੀ ਅਜ਼ਾਦੀ ਹੈ”, “ਵਿਚਾਰਾਂ ਨੂੰ ਖਤਮ ਨਹੀ ਕੀਤਾ ਜਾ ਸਕਦਾ, ਚਰਚ, ਰੱਬ, ਧਰਮ ਅਤੇ ਪ੍ਰਾਈਵੇਟ ਜਾਇਦਾਦ ਖਤਮ ਹੋਣੀ ਚਾਹੀਦੀ ਹੈਅਤੇਇੱਕ ਯੁੱਧ ਲੜਦੇ ਹੋਏ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਫਾਂਸੀ ਨਹੀ, ਮੈਨੂੰ ਇਕ ਤੋਪ ਦੇ ਮੂੰਹ ਵਿੱਚ ਪਾ ਕੇ ਉਡਾ ਦਿਉ ਮੌਤ ਦੇ ਡਰ ਨੂੰ ਜਿਤਣ ਵਾਲੇ ਅਤੇ ਸਰਫ਼ਰੋਸ਼ੀ ਦੀ ਤਮਨਾ ਰੱਖਣ ਵਾਲੇ ਸ਼ਹੀਦੇ--ਆਜ਼ਮ ਭਗਤ ਸਿੰਘਨੌਜਵਾਨਾ ਲਈ ਪ੍ਰੇਰਨਾ ਸਰੋਤ ਨੂੰ ਕੋਟਿ ਕੋਟਿ ਪ੍ਰਨਾਮ


Leave a Reply

Your email address will not be published. Required fields are marked *

0 Comments