Friday , 10 May 2024
Friday , 10 May 2024

ਜ਼ਿਆਦਾ ਦਬਾਅ ਮਹਿਸੂਸ ਕਰਦਿਆਂ ਹਨ ਕੰਮਕਾਜੀ ਔਰਤਾਂ ; ਮਰਦਾਂ ਦੇ ਮੁਕਾਬਲੇ ਵਿਚ ਮਿਲਦੀ ਹੈ ਘੱਟ ਤਨਖਾਹ ਅਤੇ ਨਹੀਂ ਮਿਲਦੀ ਤਰੱਕੀ

top-news
  • 25 May, 2022

ਹੇਮਾ ਸ਼ਰਮਾ

ਇਸ ਵੇਲੇ ਦੁਨੀਆ ਭਰ ਦੇ ਲੋਕ ਗਲੋਬਲ ਮਹਾਮਾਰੀ ਕਰੋਨਾ ਨਾਲ ਜੂਝ ਰਹੇ ਹਨ, ਪਰ ਹੋਲੀ-ਹੋਲੀ ਜਿੰਦਗੀ ਆਪਣੇ ਰਸਤੇ ਤੇ ਵਾਪਸ ਆ ਰਹੀ ਹੈ। ਔਨਲਾਈਨ ਪ੍ਰੋਫੈਸ਼ਨਲ ਨੈੱਟਵਰਕ ਲਿੰਕਡਇਨ ਅਪਰਚਿਊਨਿਟੀਜ਼-2021 ਦੇ ਸਰਵੇਖਣ ਦੇ ਮੁਤਾਬਕ ਵਿਦੇਸ਼ਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਭਾਰਤ ਦੀਆਂ ਕੰਮਕਾਜੀ ਔਰਤਾਂ ਤੇ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਹੈ ਅਤੇ ਉਹ ਜਿਆਦਾ ਤਨਾਅ ਮਹਿਸੂਸ ਕਰ ਰਹੀਆਂ ਹਨ। ਔਰਤਾਂ ਸਖ਼ਤ ਮਿਹਨਤ ਕਰਨ ਲਈ ਤਿਆਰ ਹਨ, ਪਰ ਉਹ ਇੱਕ ਬਰਾਬਰੀ ਦਾ ਮੌਕਾ ਵੀ ਚਾਹੁੰਦੀਆਂ ਹਨ। 60 ਪ੍ਰਤੀਸ਼ਤ ਔਰਤਾਂ ਦੇ ਕਹਿਣਾ ਹੈ ਕਿ ਮਰਦਾਂ ਦੇ ਮੁਕਾਬਲੇ ਵਿਚ ਉਹਨਾਂ ਨੂੰ ਪਰਮੋਸ਼ਨ ਦੇ ਘੱਟ ਮੌਕੇ ਮਿਲੇ ਹਨ ਅਤੇ 37 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਰਦਾਂ ਨਾਲੋਂ ਘੱਟ ਤਨਖਾਹ ਮਿਲਦੀ ਹੈ।

ਨਹੀਂ ਮਿਲਦੀ ਨੌਕਰੀ ਵਿਚ ਬਰਾਬਰੀ

90% ਔਰਤਾਂ ਕੋਰੋਨਾ ਕਾਰਨ ਦਬਾਅ ਵਿੱਚ ਹਨ। ਪੂਰੇ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਵਿੱਚ ਔਰਤਾਂ ਨੂੰ ਕੰਮ ਅਤੇ ਤਨਖਾਹ ਲਈ ਸਖ਼ਤ ਸੰਘਰਸ਼ ਅਤੇ ਕਈ ਥਾਵਾਂ ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵੇਖਣ ਵਿਚ 22% ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਉਨੀ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ 85% ਔਰਤਾਂ ਦਾ ਕਹਿਣਾ ਹੈ ਕਿ ਮਰਦਾਂ ਦੇ ਮੁਕਾਬਲੇ ਉਹਨਾਂ ਨੂੰ ਸਮੇਂ ਸਿਰ ਤਰੱਕੀਆਂ, ਤਨਖਾਹਾਂ ਵਿੱਚ ਵਾਧੇ ਜਾਂ ਕੰਮ ਦਾ ਆਫ਼ਰ ਨਹੀਂ ਮਿਲਦਾ। ਰਿਪੋਰਟ ਮਰਦਾਂ ਅਤੇ ਔਰਤਾਂ ਲਈ ਉਪਲਬਧ ਮੌਕਿਆਂ ਦੀ ਧਾਰਨਾ ਵਿੱਚ ਅੰਤਰ ਨੂੰ ਵੀ ਉਜਾਗਰ ਕਰਦੀ ਹੈ।

ਔਰਤਾਂ ਭਲੇ ਹੀ ਮਰਦਾਂ ਦੇ ਮੁਕਾਬਲੇ ਵਿਚ ਕਿੰਨੀਆਂ ਵੀ ਯੋਗ ਕਯੋਂ ਨਾ ਹੋਣ, ਪਰ ਉਹਨਾਂ ਨੂੰ ਨਾ ਕੇਵਲ ਮਰਦਾਂ ਦੇ ਮੁਕਾਬਲੇ ਵਿਚ ਘੱਟ ਤਨਖਾਹ ਮਿਲਦੀ ਹੈ, ਬਲਕਿ ਉੱਚੇ ਪਦਾਂ ਤੇ ਵੀ ਬਹੁਤ ਘੱਟ ਔਰਤਾਂ ਵੇਖਣ ਨੂੰ ਮਿਲਦੀਆਂ ਹਨ।

ਮਰਦ ਹਨ ਜਿਆਦਾ ਆਸ਼ਾਵਾਦੀ

ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜੋ ਆਰਥਕ ਸਥਿਤੀ ਵਿਗੜ ਗਈ ਸੀ ਉਹ ਪਿਛਲੇ ਕੁਝ ਸਮੇਂ ਤੋਂ ਰੁਟੀਨ ਤੇ ਆਉਣ ਲੱਗੀ ਹੈ ਅਤੇ ਮਰਦ ਇਸ ਬਾਰੇ ਵਿਚ ਜਿਆਦਾ ਆਸ਼ਾਵਾਨ ਹਨ। ਸਰਵੇਖਣ ਵਿੱਚ ਮਰਦਾਂ ਨੇ ਮੰਨਿਆ ਕਿ ਉਹ ਨੌਕਰੀ ਵਿਚ ਤਿੰਨ ਚੀਜ਼ਾਂ ਨੂੰ ਜਰੂਰ ਦੇਖਦੇ ਹਨ - ਨੌਕਰੀ ਦੀ ਸੁਰੱਖਿਆ, ਪਸੰਦ ਦੀ ਨੌਕਰੀ ਅਤੇ ਚੰਗੇ ਕੰਮ ਵਿਚਕਾਰ ਜੀਵਨ ਵਿੱਚ ਸੰਤੁਲਨ। ਉਹ ਜਿਆਦਾਤਰ ਉਹਨਾਂ ਪਦਾਂ ਤੇ ਹੀ ਕੰਮ ਕਰਨਾ ਪਸੰਦ ਕਰਦੇ ਹਨ ਜਿਹਨਾਂ ਵਿਚ ਪੈਸੇ ਜਿਆਦਾ ਮਿਲਦੇ ਹਨ, ਇਸ ਲਈ ਸੀਨੀਅਰ ਮੈਨੇਜਰ ਦੀ ਪੋਸਟ ਤੇ ਮਰਦ ਜਿਆਦਾ ਅਤੇ ਦੇਖਭਾਲ ਤੇ ਪ੍ਰਬੰਧਨ ਵਾਲੇ ਪਦਾਂ ਤੇ ਔਰਤਾਂ ਜਿਆਦਾ ਕੰਮ ਕਰਦਿਆਂ ਹਨ।  

ਥੋੜ੍ਹਾ ਸੁਧਾਰ ਹੋਇਆ ਹੈ

ਸਰਵੇਖਣ ਕੀਤੇ ਗਏ 66% ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਾਪਿਆਂ ਦੀ ਉਮਰ ਦੇ ਮੁਕਾਬਲੇ ਲਿੰਗ ਸਮਾਨਤਾ ਵਿੱਚ ਸੁਧਾਰ ਹੋਇਆ ਹੈ। ਸਰਵੇ 'ਚ ਕਿਹਾ ਗਿਆ ਹੈ ਕਿ ਘਰ ਤੋਂ ਕੰਮ ਕਰਨ ਕਾਰਨ ਕੰਮਕਾਜੀ ਔਰਤਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਰਤਮਾਨ ਵਿੱਚ, 10 ਵਿੱਚੋਂ 7 ਔਰਤਾਂ (77 ਪ੍ਰਤੀਸ਼ਤ) ਪੂਰੇ ਸਮੇਂ ਵਿੱਚ ਬੱਚਿਆਂ ਦੀ ਦੇਖਭਾਲ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਪੰਜ ਵਿੱਚੋਂ ਸਿਰਫ਼ ਇੱਕ ਯਾਨੀ 20% ਮਰਦ ਹੀ ਬੱਚਿਆਂ ਦੀ ਪਰਵਰਿਸ਼ ਵਿੱਚ ਲੱਗੇ ਹੋਏ ਹਨ। ਤਕਰੀਬਨ ਦੋ ਤਿਹਾਈ ਕੰਮਕਾਜੀ ਔਰਤਾਂ ਪਰਿਵਾਰਕ ਅਤੇ ਘਰੇਲੂ ਜ਼ਿੰਮੇਵਾਰੀਆਂ ਕਾਰਨ ਕੰਮ ਤੇ ਵਿਤਕਰੇ ਦਾ ਸਾਹਮਣਾ ਕਰ ਰਹੀਆਂ ਹਨ।

 ......


Leave a Reply

Your email address will not be published. Required fields are marked *

0 Comments