Thursday , 16 May 2024
Thursday , 16 May 2024

ਤੰਦਰੁਸਤ ਰਹਿਣਾ ਹੈ ਤਾਂ ਕੁਝ ਦੇਰ ਚਲੋ ਪੁੱਠਾ

top-news
  • 02 Mar, 2022

ਸਵੇਰੇ ਪਾਰਕ ਵਿਚ ਸੈਰ ਕਰਦੇ ਹੋਏ ਤੁਸੀਂ ਕਈ ਵਾਰ ਕਿਸੇ ਨਾ ਕਿਸੇ ਨੂੰ ਪੁੱਠਾ ਮਤਲਬ ਪਿਛੇ ਨੂੰ ਤੁਰਦੇ ਹੋਏ ਜਰੂਰ ਵੇਖਿਆ ਹੋਵੇਗਾ, ਵੇਖਣ ਵਿਚ ਭਲੇ ਹੀ ਤੁਹਾਨੂੰ ਇਹ ਅਜੀਬ ਲਗੇ, ਪਰ ਇਹ  ਇੱਕ ਵਧੀਆ ਕਾਰਡੀਓ ਕਸਰਤ ਹੈ ਜੋ ਨਾ ਸਿਰਫ਼ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ, ਬਲਕਿ ਇਸਨੂੰ ਨਿਯਮਤ ਤੌਰ ਤੇ ਨਾਲ ਮੈਂਟਲ ਹੈਲਥ ਵੀ ਠੀਕ ਰਹਿੰਦੀ ਹੈ। ਹਾਲਾਂਕਿ, ਪਿੱਛੇ ਵੱਲ ਤੁਰਨਾ ਆਸਾਨ ਨਹੀਂ ਹੁੰਦਾ ਹੈ ਅਤੇ ਇਕੱਲੇ ਇਸ ਦਾ ਅਭਿਆਸ ਕਰਨ ਵਿੱਚ ਬਹੁਤ ਸਾਰੇ ਰਿਸਕ ਵੀ ਸ਼ਾਮਿਲ ਹਨ। ਇਸ ਲਈ ਇਸ ਦਾ ਅਭਿਆਸ ਉਸ ਵੇਲੇ ਹੀ ਕਰੋ ਜਦੋਂ ਤੁਹਾਡੇ ਨਾਲ ਕੋਈ ਨਾ ਕੋਈ ਜਰੂਰ ਹੋਵੇ, ਜਦੋਂ ਅਭਿਆਸ ਹੋ ਜਾਵੇ ਤਾਂ ਤੁਸੀਂ ਇਸਨੂੰ ਇਕਲੇ ਵੀ ਕਰ ਸਕਦੇ ਹੋ । ਹਰ ਰੋਜ  20 ਤੋਂ 30 ਮਿੰਟ ਪੁੱਠਾ ਚੱਲਣ ਦਾ ਅਭਿਆਸ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਇਸ ਲੇਖ ਵਿਚ ਅਸੀ ਤੁਹਾਨੂੰ  ਪਿੱਛੇ ਵੱਲ ਚੱਲਣ ਦੇ ਫਾਇਦੇ ਦੱਸਾਂਗੇ।

 ਸ਼ਰੀਰ ਦੇ ਸੰਤੁਲਨ ਅਤੇ ਤਾਲਮੇਲ ਲਈ ਹੈ ਬਿਹਤਰ

 ਪੁੱਠਾ ਤੁਰਨ ਨਾਲ ਸ਼ਰੀਰ ਦਾ ਸੰਤੁਲਨ ਠੀਕ ਰਹਿੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਸਿੱਧੇ ਚੱਲਣ ਦੀ ਬਜਾਏ ਪੁੱਠਾ ਚੱਲਦੇ ਹੋ, ਤਾਂ ਇਹ ਤੁਹਾਡੇ ਦਿਮਾਗ ਤੇ ਜ਼ਿਆਦਾ ਸਟਰੈਸ ਪਾਉਂਦਾ ਹੈ। ਅਜਿਹਾ ਕਰਨ ਨਾਲ ਦਿਮਾਗ ਜ਼ਿਆਦਾ ਕੰਮ ਕਰਦਾ ਹੈ, ਜੋ ਸ਼ਰੀਰ ਦੇ ਤਾਲਮੇਲ ਅਤੇ ਸੰਤੁਲਨ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਇਕਾਗਰਤਾ ਵੀ ਵਧਦੀ ਹੈ ਅਤੇ ਮਨ ਵੀ ਤੰਦਰੁਸਤ ਰਹਿੰਦਾ ਹੈ।

 ਗੋਡਿਆਂ ਲਈ ਹੈ ਬਹੁਤ ਫਾਇਦੇਮੰਦ

 ਰੋਜ਼ਾਨਾ 20 ਤੋਂ 30 ਮਿੰਟ ਪੁੱਠਾ ਚੱਲਣ ਨਾਲ ਤੁਹਾਡੇ ਗੋਡਿਆਂ ਨੂੰ ਬਹੁਤ ਫਾਇਦਾ ਮਿਲਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਗੋਡਿਆਂ ਦੇ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਗੋਡਿਆਂ ਦੇ ਤਣਾਅ ਨੂੰ ਦੂਰ ਕਰਨ ਅਤੇ ਦਰਦ ਜਾਂ ਸੋਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕੁਝ ਸਮੇਂ ਲਈ ਪੁੱਠਾ ਸੈਰ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਪੈਰਾਂ ਤੇ ਕੋਈ ਸੱਟ ਹੈ ਜਾਂ ਗਠੀਏ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਲਈ ਰੋਜ਼ਾਨਾ ਉਲਟਾ ਸੈਰ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਗੋਡਿਆਂ ਤੇ ਦਬਾਅ ਵੀ ਘੱਟ ਜਾਂਦਾ ਹੈ ਅਤੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਆਸਾਨ ਹੋ ਜਾਂਦਾ ਹੈ।

 ਮੈਂਟਲ ਹੈਲਥ ਲਈ ਹੈ ਫਾਇਦੇਮੰਦ

 ਰੋਜ਼ਾਨਾ 20 ਤੋਂ 30 ਮਿੰਟ ਪੁੱਠਾ ਚੱਲਣ ਨਾਲ ਤੁਹਾਡੀ ਮੈਂਟਲ ਹੈਲਥ ਨੂੰ ਫਾਇਦਾ ਹੁੰਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਦਿਮਾਗ ਸਿਹਤਮੰਦ ਰਹਿੰਦਾ ਹੈ ਅਤੇ ਦਿਮਾਗ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਏਹੀ ਨਹੀਂ ਹਰ ਰੋਜ ਪੁੱਠਾ ਚੱਲਣ ਦਾ ਅਭਿਆਸ ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਵਿੱਚ ਲਾਭਦਾਇਕ ਹੈ।

 ਪੈਰਾਂ ਨੂੰ ਮਜ਼ਬੂਤ ਬਣਾਉਂਦਾ ਹੈ

ਪਿੱਛੇ ਵੱਲ ਚੱਲਣ ਨਾਲ ਤੁਹਾਡੇ ਪੈਰ ਪਿੱਛੇ ਵੱਲ ਮੁੜਦੇ ਹਨ ਤਾਂ ਕਿ ਪੈਰਾਂ ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ। ਉਲਟ ਲੱਤ ਨੂੰ ਦੂਜੀ ਦਿਸ਼ਾ ਵਿੱਚ ਚੱਲਣ ਨਾਲ ਮਾਸਪੇਸ਼ੀਆਂ ਨੂੰ ਫਾਇਦਾ ਹੁੰਦਾ ਹੈ, ਪੈਰ ਅਤੇ ਲੱਤਾਂ ਮਜ਼ਬੂਤ ਹੁੰਦੀਆਂ ਹਨ। ਪਿੱਛੇ ਵੱਲ ਤੁਰਨ ਨਾਲ ਪਿੱਠ ਦੀਆਂ ਮਾਸਪੇਸ਼ੀਆਂ ਦੀ ਵੀ ਕਸਰਤ ਹੁੰਦੀ ਹੈ।

 ਕਮਰ ਅਤੇ ਪਿੱਠ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ

 ਰੋਜ਼ਾਨਾ ਕੁਝ ਸਮੇਂ ਲਈ ਪੁੱਠਾ ਚੱਲਣ ਨਾਲ ਸ਼ਰੀਰ ਦੇ ਪਿਛਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਫਾਇਦਾ ਹੁੰਦਾ ਹੈ। ਇਸ ਨੂੰ ਨਿਯਮਿਤ ਤੌਰ 'ਤੇ ਕਰਨ ਨਾਲ ਕਮਰ ਦਰਦ, ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਅਤੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਵਿਚ ਵੀ ਫਾਇਦਾ ਮਿਲਦਾ ਹੈ। ਲੰਬੇ ਸਮੇਂ ਤੋਂ ਹੋਣ ਵਾਲੇ ਪਿੱਠ ਦੇ ਦਰਦ ਨੂੰ ਪਿੱਛੇ ਵੱਲ ਤੁਰਨ ਨਾਲ ਅਰਾਮ ਮਿਲਦਾ ਹੈ। ਜੇਕਰ ਤੁਸੀਂ ਰੋਜ਼ਾਨਾ 10 ਤੋਂ 15 ਮਿੰਟ ਪੁੱਠਾ ਤੁਰਨ ਦਾ ਅਭਿਆਸ ਕਰੋਗੇ ਤਾਂ ਫਾਇਦਾ ਹੋਵੇਗਾ।


 ਹੇਮਾ ਸ਼ਰਮਾ,ਚੰਡੀਗੜ੍ਹ

Author is a writer, blogger and youtuber  


Leave a Reply

Your email address will not be published. Required fields are marked *

0 Comments