Friday , 10 May 2024
Friday , 10 May 2024

ਔਖੀ ਘੜੀ ਦੋਸਤਾਂ ਨੂੰ ਇਕੱਲਾ ਨਾ ਛੱਡੋ

top-news
  • 18 Feb, 2022

By ਹੇਮਾ ਸ਼ਰਮਾ, ਚੰਡੀਗੜ੍ਹ

ਕਿਹਾ ਜਾਂਦਾ ਹੈ ਕਿ ਮੁਸੀਬਤ ਕਦੇ ਵੀ ਦੱਸ ਕੇ ਨਹੀਂ ਆਉਂਦੀ ਅਤੇ ਔਖੇ ਵੇਲੇ ਦੋਸਤ ਹੀ ਸਭ ਦਾ ਸਾਥ ਦਿੰਦੇ ਹਨ, ਇਸੇ ਲਈ ਕਿਹਾ ਜਾਂਦਾ ਹੈ ਕਿ ਔਖੇ ਵੇਲੇ ਹੀ ਸੱਚੀ ਦੋਸਤੀ ਦੀ ਪਹਿਚਾਣ ਹੁੰਦੀ ਹੈ। ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਜੇਕਰ ਤੁਸੀਂ ਆਪਣੇ ਆਪ ਦੇ ਨਾਲ-ਨਾਲ ਦੂਜਿਆਂ ਦਾ ਵੀ ਧਿਆਨ ਰੱਖਣਾ ਜਾਣਦੇ ਹੋ ਤਾਂ ਸਥਿਤੀ ਨੂੰ ਕੁਝ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ। ਜੇਕਰ ਤੁਹਾਡਾ ਦੋਸਤ ਕਿਸੇ ਔਖੀ ਘੜੀ ਵਿਚੋਂ ਗੁਜਰ ਰਿਹਾ ਹੈ ਤਾਂ ਉਸ ਨੂੰ ਉਸ ਸਦਮੇ ਵਿੱਚੋਂ ਕੱਢਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਦੁੱਖ ਦੇ ਦੌਰ ਵਿੱਚੋਂ ਬਾਹਰ ਆ ਸਕੇ ਅਤੇ ਉਹ ਚੰਗਾ ਵੀ ਮਹਿਸੂਸ ਕਰੇ।

ਚੁੱਪਚਾਪ ਖਿਆਲ ਰੱਖੋ 

ਜੇਕਰ ਤੁਹਾਡੇ ਕਿਸੇ ਦੋਸਤ ਨੇ ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦਿੱਤਾ ਹੈ ਤਾਂ ਉਸ ਦੇ ਸਾਹਮਣੇ ਅਜਿਹੀ ਗੱਲ ਨਾ ਕਰੋ ਕਿ ਉਸਦੇ ਮਨ ਵਿਚ ਤੁਹਾਡਾ ਇਮਪ੍ਰੈਸ਼ਨ ਖਰਾਬ ਹੋ ਜਾਵੇ, ਅਜਿਹੀ ਸਥਿਤੀ ਵਿਚ ਕੁਝ ਕਹਿਣ ਨਾਲੋਂ ਬਿਹਤਰ ਹੈ ਕਿ ਤੁਸੀਂ ਸਮਝਦਾਰੀ ਅਤੇ ਚੁੱਪਚਾਪ ਉਸ ਦਾ ਖਿਆਲ ਰੱਖੋ, ਬੇਸ਼ਕ ਤੁਸੀਂ ਉਸਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜਤਾਂ ਨਹੀਂ ਹੈ, ਇਹ ਉਸ ਨੂੰ ਮਹਿਸੂਸ ਕਰਵਾਏਗਾ ਕਿ ਤੁਸੀਂ ਹਰ ਔਖੀ ਘੜੀ ਵਿਚ ਉਸ ਦੇ ਨਾਲ ਹੋ।

ਸਭ ਕੁਝ ਭੁੱਲ ਕੇ ਅੱਗੇ ਵਧਣ ਦੀ ਸਲਾਹ ਨਾ ਦਿਓ

ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਪਲ ਉਹ ਹੁੰਦੇ ਹਨ ਜਦੋਂ ਉਹ ਕਿਸੇ ਨੂੰ ਗੁਆ ਦਿੰਦਾ ਹੈ, ਇਸ ਲਈ ਉਸ ਸਮੇਂ ਉਸ ਨੂੰ ਗਲਤੀ ਨਾਲ ਵੀ ਸਭ ਕੁਝ ਭੁੱਲ ਕੇ ਅੱਗੇ ਵਧਣ ਦੀ ਸਲਾਹ ਨਾ ਦਿਓ, ਕਿਉਂਕਿ ਕੋਈ ਵੀ ਅਣਸੁਖਾਵੀਂ ਘਟਨਾ ਤੁਰੰਤ ਭੁੱਲ ਨਹੀਂ ਜਾਂਦੀ, ਕਿਉਂਕਿ ਇਸਦਾ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਲੋਕ ਅਕਸਰ ਐਸੇ ਮੌਕੇ ਤੇ ਇਹ ਹੀ ਕਹਿੰਦੇ ਹਨ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ, ਇਹ ਹੋਣਾ ਹੀ ਹੈ ਜਾਂ ਸਭ ਕੁਝ ਠੀਕ ਹੋ ਜਾਵੇਗਾ, ਪਰ ਅਜਿਹੀਆਂ ਗੱਲਾਂ ਕਿਸੇ ਦੇ ਵੀ  ਦੁੱਖ ਨੂੰ ਘਟਾਉਣ ਦੀ ਥਾਂ  ਉਨ੍ਹਾਂ ਦੇ ਦੁੱਖ ਨੂੰ ਵਧਾ ਸਕਦੀਆਂ ਹਨ।

ਆਪਣੇ ਦੋਸਤ ਨਾਲ ਸਮਾਂ ਬਿਤਾਓ

ਮੁਸੀਬਤ ਦੇ ਸਮੇਂ ਵਿੱਚ ਆਪਣੇ ਦੋਸਤ ਦੇ ਨਾਲ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਮਾਂ ਬਿਤਾਓ, ਉਹਨਾਂ ਦਾ ਧਿਆਨ ਆਮ ਚੀਜ਼ਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰੋ, ਹਾਲਾਂਕਿ ਲੋਕਾਂ ਨੂੰ ਦੁੱਖ ਤੋਂ ਉਭਰਨ ਵਿੱਚ ਕਈ ਮਹੀਨੇ ਲੱਗ ਜਾਂਦੇ ਹਨ, ਪਰ ਉਹਨਾਂ ਨੂੰ ਇਹ ਮਹਿਸੂਸ ਕਰਾਓ ਕਿ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਹੋ। ਇਸ ਤਰ੍ਹਾਂ ਇਹ ਉਨ੍ਹਾਂ ਦੇ ਦੁੱਖ ਨੂੰ ਭੁਲਾਉਣ ਵਿੱਚ ਮਦਦ ਕਰੇਗਾ, ਹੋ ਸਕੇ ਤਾਂ ਉਨ੍ਹਾਂ ਨੂੰ ਘੁੰਮਣ ਲਈ ਬਾਹਰ ਲੈ ਜਾਓ, ਪਰ ਇਸ ਲਈ ਉਨ੍ਹਾਂ ਨੂੰ ਬਿਲਕੁਲ ਵੀ ਮਜਬੂਰ ਨਾ ਕਰੋ।

ਪ੍ਰੋਫੈਸ਼ਨਲ ਦੀ ਸਲਾਹ ਲਵੋ

ਕੁਝ ਲੋਕ ਸਮਾਂ ਬੀਤਣ ਤੋਂ ਬਾਅਦ ਵੀ ਆਪਣੇ ਦੁੱਖ ਤੋਂ ਬਾਹਰ ਨਹੀਂ ਆ ਪਾਉਂਦੇ ਅਤੇ ਆਪਣੇ ਦੁੱਖ ਨਾਲ ਅੰਦਰੋਂ ਹੀ ਘੁੱਟਦੇ ਰਹਿੰਦੇ ਹਨ ਅਤੇ ਲੋਕਾਂ ਨਾਲ ਵੀ ਮਿਲਣਾ-ਜੁਲਣਾ ਬੰਦ ਕਰ ਦਿੰਦੇ ਹਨ। ਜੇ ਏਦਾਂ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਕਿਸੇ ਪ੍ਰੋਫੈਸ਼ਨਲ ਕੋਲ ਲੈ ਜਾਓ, ਇਸ ਤਰਾਂ ਉਨ੍ਹਾਂ ਦੇ ਦੁੱਖ ਨੂੰ ਦੂਰ ਕਰਨ ਚ ਮਦਦ ਮਿਲੇਗੀ ਅਤੇ ਉਹ ਮੁੜ ਆਪਣੇ ਲਾਈਫ ਸਟਾਈਲ ਵਿਚ ਵਾਪਸ ਆਣ ਲੱਗ ਜਾਣਗੇ ।

……..


Leave a Reply

Your email address will not be published. Required fields are marked *

0 Comments