Thursday , 9 May 2024
Thursday , 9 May 2024

ਕੋਵਿਡ ਮਹਾਮਾਰੀ ਦੌਰਾਨ ਲੱਖਾਂ ਨੌਜਵਾਨਾਂ ਨੇ ਨੌਕਰੀਆਂ ਦੇ ਮੌਕੇ ਗੁਆਏ ਜਾਂ ਓਵਰਏਜ ਹੋ ਗਏ

top-news
  • 20 Apr, 2022

ਕੋਵਿਡ ਮਹਾਮਾਰੀ ਦੌਰਾਨ ਲੱਖਾਂ ਨੌਜਵਾਨਾਂ ਨੇ ਨੌਕਰੀਆਂ ਦੇ ਮੌਕੇ ਗੁਆਏ ਜਾਂ ਓਵਰਏਜ ਹੋ ਗਏ 

ਕੋਵਿਡ ਮਹਾਮਾਰੀ ਦੇ ਪਿਛਲੇ ਦੋ ਸਾਲਾਂ ਨੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ। ਕੁਝ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਕੁਝ ਨੇ ਆਪਣਾ ਕਾਰੋਬਾਰ ਗੁਆ ਦਿੱਤਾ ਅਤੇ ਕਈਆਂ ਨੇ ਆਪਣੇ ਕਰੀਅਰ ਨੂੰ ਬਣਾਉਣ ਦੇ ਮੌਕੇ ਗੁਆ ਦਿੱਤੇ। ਇੱਕ ਪਾਸੇ ਯੋਗ ਉਮੀਦਵਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੈਠ ਨਹੀਂ ਸਕੇ ਅਤੇ ਦੂਜੇ ਪਾਸੇ ਲੱਖਾਂ ਉਮੀਦਵਾਰ ਓਵਰਏਜ ਵੀ ਹੋ ਗਏ, ਹੁਣ ਇਹ ਨੌਜਵਾਨ ਨਿਰਾਸ਼ਾ ਅਤੇ ਉਲਝਣ ਵਿਚ ਹਨ। ਹਰਿਆਣਾ ਵਿੱਚ ਉਸ ਸਮੇਂ ਦੌਰਾਨ ਜੋ ਨੌਜਵਾਨ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ, ਉਹ ਹੁਣ ਵੱਧ ਉਮਰ ਦੇ ਹੋ ਗਏ ਹਨ ਜਾਂ ਨੌਕਰੀਆਂ ਲਈ ਅਪਲਾਈ ਕਰਨ ਦੇ ਅਯੋਗ ਹੋ ਗਏ ਹਨ। ਫੌਜੀ ਭਰਤੀ ਲਈ ਓਵਰਏਜ ਹੋ ਚੁੱਕੇ ਅਜਿਹੇ ਨੌਜਵਾਨਾਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਤੋਂ ਇਲਾਵਾ ਪੂਰੇ ਦੋ ਸਾਲ ਸਭ ਕੁਝ ਠੱਪ ਹੋ ਗਿਆ, ਜਿਸ ਕਾਰਨ ਸੂਬੇ ਵਿੱਚ 10 ਹਜ਼ਾਰ ਨੌਜਵਾਨ ਭਰਤੀ ਤੋਂ ਵਾਂਝੇ ਰਹਿ ਗਏ, ਜਿਸ ਕਰਕੇ ਹੁਣ ਇਹਨਾਂ ਨੌਜਵਾਨਾਂ ਵਿੱਚ  ਨਿਰਾਸ਼ਾ ਹੈ। ਜ਼ਾਹਿਰ ਹੈ ਕਿ ਦੂਜੇ ਪ੍ਰਦੇਸ਼ਾਂ ਵਿੱਚ ਵੀ ਅਜਿਹੇ ਲੱਖਾਂ ਨੌਜਵਾਨ ਹੋਣਗੇ ਜੋ ਨਾ ਸਿਰਫ਼ ਫ਼ੌਜ, ਸਗੋਂ ਹੋਰ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵੀ ਓਵਰਏਜ ਹੋ ਚੁੱਕੇ ਹਨ ਅਤੇ ਹੁਣ ਚਿੰਤਤ ਹਨ। ਸਬੰਧਤ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਉਨ੍ਹਾਂ ਲਈ ਕੁਝ ਯੋਜਨਾਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਨੌਜਵਾਨ ਨਿਰਾਸ਼ ਨਾ ਹੋਣ ਜਾਂ ਆਸ ਨਾ ਛੱਡਣ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅਨੁਸਾਰ, ਸਤੰਬਰ ਅਤੇ ਦਸੰਬਰ 2021 ਦਰਮਿਆਨ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 31.8 ਮਿਲੀਅਨ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 29 ਸਾਲ ਤੋਂ ਘੱਟ ਸੀ।

ਸਾਲ 2020 ਵਿੱਚ ਲੋਕਡਾਊਨ ਦੇ ਸਮੇਂ 29.3 ਮਿਲੀਅਨ ਨੌਜਵਾਨ ਬੇਰੁਜ਼ਗਾਰ ਸਨ। ਇਹ ਅੰਕੜੇ ਉਨ੍ਹਾਂ ਨੌਜਵਾਨਾਂ ਦੇ ਹਨ ਜੋ ਕੰਮ ਦੀ ਤਲਾਸ਼ ਵਿੱਚ ਇਧਰ-ਉਧਰ ਅਪਲਾਈ ਕਰਦੇ ਰਹੇ। ਕਰੀਬ 12.5 ਮਿਲੀਅਨ ਬੇਰੁਜ਼ਗਾਰ ਨੌਜਵਾਨ ਹਨ ਜੋ ਕੰਮ ਨਾ ਮਿਲਣ ਕਾਰਨ ਨਿਰਾਸ਼ ਹੋ ਗਏ ਹਨ ਅਤੇ ਕਿਤੇ ਵੀ ਅਪਲਾਈ ਨਹੀਂ ਕਰ ਰਹੇ ਹਨ। ਇਨ੍ਹਾਂ ਨੂੰ ਵੀ ਸ਼ਾਮਲ ਕਰਨ ਨਾਲ ਬੇਰੁਜ਼ਗਾਰ ਨੌਜਵਾਨਾਂ ਦਾ ਅੰਕੜਾ 45 ਮਿਲੀਅਨ ਤੋਂ ਉਪਰ ਪਹੁੰਚ ਜਾਂਦਾ ਹੈ। ਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰਾਂ ਦੀ ਗਿਣਤੀ ਰਾਜਸਥਾਨ ਵਿੱਚ ਹੈ, ਜਿੱਥੇ ਲਗਭਗ 2.1 ਮਿਲੀਅਨ ਗ੍ਰੈਜੂਏਟ ਸਮੇਤ 6.5 ਮਿਲੀਅਨ ਲੋਕ ਬੇਰੁਜ਼ਗਾਰ ਹਨ। ਬਿਹਾਰ ਦੂਜੇ ਨੰਬਰ ਤੇ ਹੈ, ਜਿੱਥੇ ਲਗਭਗ 3.9 ਮਿਲੀਅਨ ਨੌਜਵਾਨ ਬੇਰੁਜ਼ਗਾਰ ਹਨ। ਇਸ ਸੂਚੀ ਵਿੱਚ ਉੱਤਰ ਪ੍ਰਦੇਸ਼ 284.1 ਮਿਲੀਅਨ ਬੇਰੁਜ਼ਗਾਰਾਂ ਦੇ ਨਾਲ ਤੀਜੇ ਨੰਬਰ ਤੇ ਹੈ। ਕੋਵਿਡ ਦੀ ਤੀਜੀ ਲਹਿਰ ਦੀ ਸ਼ੁਰੂਆਤ ਦੇ ਨਾਲ, ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਇੱਕ ਵਾਰ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਦਸੰਬਰ 2021 ਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 7.9 ਫੀਸਦੀ ਰਹੀ, ਜਦੋਂ ਕਿ ਨਵੰਬਰ 2021 ਚ ਇਹ 7 ਫੀਸਦੀ ਸੀ। ਦਸੰਬਰ 2021 ਵਿੱਚ ਸ਼ਹਿਰੀ ਖੇਤਰਾਂ ਚ ਬੇਰੋਜ਼ਗਾਰੀ ਦਰ 9.3 ਫੀਸਦੀ ਤੇ ਪਹੁੰਚ ਗਈ।

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 80 ਪ੍ਰਤੀਸ਼ਤ ਤੋਂ ਵੱਧ ਏਮਪਲੋਯਰਸ ਸੋਸ਼ਲ ਮੀਡੀਆ ਤੇ ਨਵੇਂ ਕਰਮਚਾਰੀਆਂ ਦੀ ਖੋਜ   ਕਰਦੇ ਹਨ, 'ਜੌਬਕਾਸਟ' ਦੇ ਅਨੁਸਾਰ 93 ਪ੍ਰਤੀਸ਼ਤ ਏਮਪਲੋਯਰਸ ਨਵੀਂ ਭਰਤੀ ਦੇ ਲਈ ਲਿੰਕਡਇਨ ਯੁਜ ਕਰਦੇ ਹਨ। ਇਸੇ ਤਰ੍ਹਾਂ 66 ਫੀਸਦੀ ਏਮਪਲੋਯਰਸ ਇਸ ਲਈ ਫੇਸਬੁੱਕ ਯੁਜ ਕਰਦੇ ਹਨ ਅਤੇ 54 ਫੀਸਦੀ ਟਵਿੱਟਰ ਯੁਜ ਕਰਦੇ ਹਨ। ਨੌਕਰੀ ਲੱਭਣ ਵਾਲਿਆਂ ਦੀ ਗੱਲ ਕਰੀਏ ਤਾਂ ਸਿਰਫ਼ 36 ਫ਼ੀਸਦੀ ਲੋਕ ਲਿੰਕਡਇਨ ਤੇ ਹਨ, 40 ਫ਼ੀਸਦੀ ਟਵਿੱਟਰ ਤੇ ਹਨ ਅਤੇ ਸਭ ਤੋਂ ਵੱਧ 83 ਫ਼ੀਸਦੀ ਫੇਸਬੁੱਕ ਤੇ ਹਨ। ਲਿੰਕਡਇਨ ਨੇ ਆਪਣੀ ਹਿੰਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਲਈ ਕੰਪਨੀ ਨੇ ਅਖਬਾਰਾਂ ਅਤੇ ਰੇਡੀਓ ਰਾਹੀਂ ਪਰਮੋਸ਼ਨ ਵੀ ਕੀਤਾ ਹੈ। ਸਪੱਸ਼ਟ ਤੌਰ ਤੇ ਲਿੰਕਡਇਨ ਹੁਣ ਹਿੰਦੀ ਬੋਲਣ ਵਾਲੇ ਉਪਭੋਗਤਾਵਾਂ ਦੀ ਤਲਾਸ਼ ਕਰ ਰਿਹਾ ਹੈ, ਕਿਉਂਕਿ ਦੁਨੀਆ ਭਰ ਦੀਆਂ ਕੰਪਨੀਆਂ ਭਾਰਤੀ ਪ੍ਰਤਿਭਾ ਦੀ ਤਲਾਸ਼ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਇਸਦੀ ਬਹੁਤ ਸੰਭਾਵਨਾ ਦਿਖਾਈ ਦਿੰਦੀ ਹੈ।

ਸੋਸ਼ਲ ਮੀਡੀਆ ਰਾਹੀਂ ਅਜਿਹੇ ਲੋਕਾਂ ਨੂੰ ਆਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ, ਜਿਨ੍ਹਾਂ ਦਾ ਪ੍ਰੋਫਾਈਲ ਚੰਗਾ ਹੋਵੇ, ਨਾਲ ਹੀ ਜਿਨ੍ਹਾਂ ਦਾ ਨਾਂ ਵੀ ਕਈ ਲੋਕਾਂ ਨੇ ਲਿਆ ਹੋਵੇ। ਇਹ ਵੀ ਸਪੱਸ਼ਟ  ਹੈ ਕਿ ਨੌਕਰੀ ਲੱਭਣ ਵਾਲਿਆਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਵਾਲੀ ਸਮੱਗਰੀ ਪੋਸਟ ਨਹੀਂ ਕਰਨੀ ਚਾਹੀਦੀ।

 

ਲੇਖਕ ਸੀਨੀਅਰ ਪੱਤਰਕਾਰ ਅਤੇ ਕਾਲਮਨਵੀਸ ਹੈ।

ਟਵਿੱਟਰ @NarvijayYadav


Leave a Reply

Your email address will not be published. Required fields are marked *

0 Comments