Thursday , 16 May 2024
Thursday , 16 May 2024

ਪੰਜਾਬ ਦੇ ਨੌਜਵਾਨਾਂ ਦੇ ਪਲਾਇਨ ਨੂੰ ਰੋਕਣ ਲਈ ਸੁਧਾਰ ਲਿਆਉਣ ਦੀ ਲੋੜ

top-news
  • 08 Mar, 2022

ਦਿ ਰਾਈਜ਼ਿੰਗ ਪੰਜਾਬ ਬਿਊਰੋ

ਪੰਜਾਬ ਦਾ ਸਰਵੋਤਮ ਵਸੀਲਾ ਹਮੇਸ਼ਾ ਹੀ ਇਸ ਦਾ ਮਨੁੱਖੀ ਵਸੀਲਾ ਰਿਹਾ ਹੈ। ਇਹ ਪੰਜਾਬੀਆਂ ਦੀ ਸਖ਼ਤ ਮਿਹਨਤ ਹੀ ਸੀ ਜਿਸ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਉਹਨਾਂ ਦੀ ਅਦਭੁਤ ਉੱਦਮੀ ਭਾਵਨਾ ਨੇ ਪੰਜਾਬ ਨੂੰ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਕੇਂਦਰ ਬਣਾ ਦਿੱਤਾ ।

ਹਾਲਾਂਕਿ, ਪਿਛਲੇ ਕੁਝ ਦਹਾਕਿਆਂ ਦੌਰਾਨ, ਖੇਤੀਬਾੜੀ ਅਤੇ ਉਦਯੋਗਿਕ ਮੋਰਚਿਆਂ ਤੇ ਪੰਜਾਬ ਦੀ ਕਿਸੇ ਵੀ ਲਗਾਤਾਰ ਸਰਕਾਰਾਂ ਦੁਆਰਾ ਅਜਿਹਾ ਕੋਈ ਵੱਡਾ ਪ੍ਰਤੱਖ ਯਤਨ ਨਹੀਂ ਕੀਤਾ ਗਿਆ, ਜੋ ਵੱਡੇ ਵਿਕਾਸ ਦੀ ਸ਼ੁਰੂਆਤ ਕਰ ਸਕਦਾ ਹੈ। ਇਸਦੇ ਅਲਾਵਾ ਸਰਕਾਰੀ ਖੇਤਰ ਵਿੱਚ ਵੀ ਬਹੁਤ ਸਾਰੀਆਂ ਨੌਕਰੀਆਂ ਨਹੀਂ ਹਨ, ਕਿਉਂਕਿ ਪੰਜਾਬ ਸਰਕਾਰ ਵੀ ਠੇਕੇ ਦੇ ਅਧਾਰ ਤੇ ਨਵੇਂ ਕਰਮਚਾਰੀਆਂ ਦੀ ਮਾਮੂਲੀ ਤਨਖਾਹ ਤੇ ਭਰਤੀ ਕਰ ਰਹੀ ਹੈ । ਇਸ ਦੇ ਨਾਲ ਖੇਤੀ ਆਮਦਨ ਘਟਣ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਕਮੀ ਆਈ ਹੈ।

ਕਿਸਾਨੀ ਸੰਕਟ, ਸਿੱਖਿਆ ਦੇ ਮੌਕਿਆਂ ਦੀ ਘਾਟ ਅਤੇ ਬੇਰੁਜ਼ਗਾਰੀ ਵਰਗੇ ਕਾਰਨਾਂ ਤੋਂ ਮਜਬੂਰ ਹੋ ਕੇ ਪੰਜਾਬ ਦੇ ਨੌਜਵਾਨ ਉਜਵਲ ਭਵਿੱਖ ਦੇ ਲਾਲਚ ਵਿੱਚ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ।

ਇੱਕ ਅੰਕੜੇ ਦੇ ਅਨੁਸਾਰ ਸਾਲ 2016 ਤੋਂ ਫਰਵਰੀ 2021 ਦੀ ਮਿਆਦ ਦੇ ਦੌਰਾਨ ਲਗਭਗ 9.84 ਲੱਖ ਲੋਕ ਪੰਜਾਬ ਅਤੇ ਚੰਡੀਗੜ੍ਹ ਤੋਂ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ, ਜਿਨ੍ਹਾਂ ਵਿਚ 3.79 ਲੱਖ ਵਿਦਿਆਰਥੀ ਅਤੇ 6 ਲੱਖ ਤੋਂ ਵੱਧ ਮਜ਼ਦੂਰ ਸ਼ਾਮਲ ਹਨ।

ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਅੱਜ ਨੌਜਵਾਨ ਪੜ੍ਹਾਈ ਜਾਂ ਨੌਕਰੀ ਵਾਸਤੇ ਵਿਦੇਸ਼ ਜਾਣ ਦਾ ਵੀਜ਼ਾ ਲੈਣ ਲਈ ਟਰੈਵਲ ਏਜੰਟਾਂ ਨੂੰ ਮੋਟੀ ਰਕਮ ਦੇਣ ਲਈ ਵੀ ਤਿਆਰ ਬੈਠੇ ਹਨ।

ਰਾਜ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਤੋਂ ਇਲਾਵਾ ਵਿਦਿਆਰਥੀ ਮਹਿਸੂਸ ਕਰਦੇ ਹਨ ਕਿ ਇਹ ਕੁਆਲਟੀ ਸਿੱਖਿਆ ਦੀ ਘਾਟ ਹੈ ਜੋ ਨੌਜਵਾਨਾਂ ਨੂੰ ਪਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ। ਉਦਾਹਰਣ ਵਜੋਂ ਪਹਿਲਾਂ ਨੌਜਵਾਨ ਗ੍ਰੈਜੂਏਸ਼ਨ ਤੋਂ ਬਾਅਦ ਆਮ ਤੌਰ 'ਤੇ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਸਨ, ਪਰ ਹੁਣ ਵਿਦਿਆਰਥੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੱਡੇ  ਪੱਧਰ ਤੇ ਵਿਦੇਸ਼ੀ ਜਮੀਨ ਤੇ ਜਲਦੀ ਤੋਂ ਜਲਦੀ ਸੈਟਲ ਹੋਣ ਦੇ ਉਦੇਸ਼ ਨਾਲ ਜਾ ਰਹੇ ਹਨ।

ਐਕਸਪਰਟਸ ਦੇ ਅਨੁਸਾਰ, ਪੰਜਾਬ ਨੂੰ ਨਿਵੇਸ਼ ਲਈ ਇੱਕ ਆਕਰਸ਼ਕ ਸਥਾਨ ਬਣਾਉਣ ਵਿੱਚ ਲਗਾਤਾਰ ਰਾਜ ਸਰਕਾਰਾਂ ਦੀ ਅਸਫਲਤਾ ਅਤੇ ਪ੍ਰਸ਼ਾਸਨ, ਸਿੱਖਿਆ, ਰੁਜ਼ਗਾਰ, ਸਿਹਤ ਸੰਭਾਲ, ਸੈਰ-ਸਪਾਟਾ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਵੱਡੇ ਸੁਧਾਰ ਲਿਆਉਣ ਵਿੱਚ ਅਸਫਲਤਾ, ਪੰਜਾਬ ਦੇ ਯੁਵਾ ਪਲਾਇਨ ਨੂੰ ਰੋਕਣ ਵਿੱਚ ਰੁਕਾਵਟ ਵਜੋਂ ਕੰਮ ਕਰ ਰਹੀ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਸਹੀ ਢੰਗ ਨਾਲ ਸਮੱਸਿਆਵਾਂ ਦਾ ਨਿਦਾਨ ਕੀਤਾ ਜਾਵੇ ।

ਏਜੁਕੇਸ਼ਨ 

ਸਿੱਖਿਆ ਪ੍ਰਣਾਲੀ ਵਧੇਰੀ ਪ੍ਰਗਤੀਸ਼ੀਲ, ਵਿਹਾਰਕ ਅਤੇ ਹੁਨਰਮੁਖੀ ਹੋਣੀ ਚਾਹੀਦੀ ਹੈ, ਤਾਂ ਕਿ  ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੀ ਲੋੜ ਮਹਿਸੂਸ ਨਾ ਹੋਵੇ। ਸਾਰੀਆਂ ਸੰਸਥਾਵਾਂ ਵਿੱਚ ਮਾਨਤਾ ਦੇ ਜ਼ਰੀਏ ਸਿੱਖਿਆ ਦੀ ਕੁਆਲਟੀ ਤੇ ਮੁੱਖ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪਾਠਕ੍ਰਮ ਤਿਆਰ ਕਰਦੇ ਸਮੇਂ ਮੁੱਲ ਅਧਾਰਤ ਰੁਜ਼ਗਾਰ ਅਨੁਕੂਲ ਅਤੇ ਵਿਹਾਰਕ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਨਾਲ ਹੀ, ਨਵੀਂ ਤਕਨਾਲੋਜੀ ਦੇ ਵਿਕਾਸ ਅਤੇ ਵਿਸ਼ਵ ਪੱਧਰ ਤੇ ਮੁਕਾਬਲੇਬਾਜ਼ੀ ਵਿੱਚ ਮਦਦ ਕਰਨ ਲਈ ਖੋਜ ਅਤੇ ਵਿਕਾਸ ਹੱਬ ਬਣਾਉਣ ਲਈ ਸਿੱਖਿਆ ਖੇਤਰ ਨੂੰ ਨਿਰਮਾਣ ਨਾਲ ਤਾਲਮੇਲ ਕਰਨ ਦੀ ਲੋੜ ਹੈ।

ਸ੍ਕਿਲ  ਡਿਵੈਲਪਮੈਂਟ

ਰਾਜ ਵਿੱਚ ਵਿਸ਼ੇਸ਼ ਤੌਰ ਤੇ ਟੈਕਸਟਾਈਲ, ਫੂਡ ਪ੍ਰੋਸੈਸਿੰਗ, ਆਟੋ ਕੰਪੋਨੈਂਟਸ, ਰੀਅਲ ਅਸਟੇਟ ਅਤੇ ਨਿਰਮਾਣ, ਆਈਟੀ ਅਤੇ ਆਈਟੀਈਐਸ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਵੱਡੀ ਘਾਟ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਉਦਯੋਗ ਦੀ ਮੌਜੂਦਾ ਅਤੇ ਉਭਰਦੀ ਲੋੜ ਨੂੰ ਪੂਰਾ ਕਰਨ ਲਈ ਗੁਣਵੱਤਾ ਵਾਲੇ ਹੁਨਰਮੰਦ ਕਰਮਚਾਰੀਆਂ ਅਤੇ ਉੱਦਮੀਆਂ ਨੂੰ ਵਿਕਸਿਤ ਕੀਤਾ ਜਾਵੇ।

ਸਟਾਰਟ-ਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕੀਤਾ ਜਾਵੇ

ਪੰਜਾਬ ਦੇ ਛੋਟੇ ਸ਼ਹਿਰਾਂ ਵਿੱਚ ਵੀ ਨਵੀਂ ਉੱਦਮਤਾ ਵਧ ਰਹੀ ਹੈ। ਹਾਲਾਂਕਿ ਰਾਜ ਵਿੱਚ ਸਟਾਰਟ-ਅੱਪ ਪ੍ਰਣਾਲੀ ਦਾ ਪੂਰੀ ਤਰ੍ਹਾਂ ਸ਼ੋਸ਼ਣ ਨਹੀਂ ਕੀਤਾ ਗਿਆ ਹੈ ਅਤੇ ਰਾਜ ਦੇ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਵਿੱਚ ਉੱਭਰਦੇ ਸਟਾਰਟਅੱਪਾਂ ਲਈ ਨਵੇਂ ਉੱਦਮਾਂ ਦੀ ਖੋਜ ਕਰਨ ਦੀ ਲੋੜ ਹੈ।

ਪੂੰਜੀ ਤੱਕ ਪਹੁੰਚ

ਰਾਜ ਵਿੱਚ ਕਾਰੋਬਾਰਾਂ ਦੀ ਵੱਡੀ ਸਮੱਸਿਆ ਆਪਣੇ ਉਦਯੋਗਾਂ ਨੂੰ ਸਥਾਪਤ ਕਰਨ ਲਈ ਵਿੱਤ ਦੇ ਰੂਪ ਵਿੱਚ ਲੋੜੀਂਦੀ ਪੂੰਜੀ ਤੱਕ ਪਹੁੰਚ ਪ੍ਰਾਪਤ ਕਰਨਾ ਹੈ। ਇਸ ਲਈ ਪੂੰਜੀ ਜੁਟਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਕਾਰੋਬਾਰਾਂ ਲਈ ਪੂੰਜੀ ਨਿਵੇਸ਼ ਸਬਸਿਡੀ ਪ੍ਰਦਾਨ ਕਰਨਾ ਹੀ ਅੱਜ ਦੇ ਸਮੇਂ ਦੀ ਲੋੜ ਹੈ ।

ਕਾਰੋਬਾਰ ਕਰਨ ਦੀ ਸੌਖ

ਸੂਬੇ ਵਿੱਚ ਹੋਰ ਉਦਯੋਗਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਅਤੇ ਸਮੁੱਚੇ ਉਦਯੋਗਿਕ ਮਾਹੌਲ ਨੂੰ ਬਿਹਤਰ ਬਣਾਉਣ ਲਈ ਸੂਬੇ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਸੁਧਾਰਨ ਦੀ ਫੌਰੀ ਲੋੜ ਹੈ। ਇਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।

………


Leave a Reply

Your email address will not be published. Required fields are marked *

0 Comments