Wednesday , 22 May 2024
Wednesday , 22 May 2024

ਭਾਰਤ ਦੀਆਂ ਪੁਲਾੜ ਵਿੱਚ ਉਡਾਰੀਆਂ

top-news
  • 22 Sep, 2023

ਤਰਲੋਚਨ ਸਿੰਘ ਭੱਟੀ

ਇਤਿਹਾਸ-ਮਿਥਿਹਾਸ ਵਿੱਚ ਹਵਾਲੇ ਮਿਲਦੇ ਹਨ ਕਿ ਭਾਰਤ ਪੁਲਾੜ ਦੀਆਂ ਖੋਜਾਂ ਵਿੱਚ ਮੋਹਰੀ ਬਣ ਰਿਹਾ ਹੈ, ਇਸ ਦੀ ਪੁਸ਼ਟੀ ਅਜੋਕੇ ਸਮੇਂ ਦੀਆਂ ਪੁਲਾੜ ਖੋਜਾਂ ਵਿੱਚ ਮਿਲੀਆ ਸਫ਼ਲਤਾਵਾਂ ਨੇ ਕੀਤੀ ਹੈ। ਵਰਣਨਯੋਗ ਹੈ ਕਿ ਇਸਰੋ, ਭਾਰਤ ਦੀ ਪੁਲਾੜ ਖੋਜ ਸੰਗਠਨ, ਰਾਸ਼ਟਰੀ ਪੁਲਾੜ ਏਜੰਸੀ, ਮੁੱਖ ਤੌਰ ਤੇ ਪੁਲਾੜ ਅਧਾਰਤ ਸੰਚਾਲਨ, ਖੋਜ, ਅੰਤਰਰਾਸ਼ਟਰੀ ਪੁਲਾੜ ਸਹਿਯੋਗ ਅਤੇ ਸੰਪੂਰਨ ਤਕਨਾਲੋਜੀਆਂ ਦੇ ਵਿਕਾਸ ਨਾਲ ਸਬੰਧਤ ਕਾਰਜਾਂ ਲਈ ਜੁੰਮੇਵਾਰ ਹੈ। ਇਸਰੋ ਦੁਨੀਆਂ ਦੀਆਂ ਛੇ ਸਰਕਾਰੀ ਪੁਲਾੜ ਏਜੰਸੀਆਂ ਵਿਚੋਂ ਇੱਕ ਹੈ ਜਿਸ ਕੋਲ ਲਾਂਚ ਸਮਰਥਾਵਾਂ ਹਨ, ਕਰਾਇਓ ਜੈਨਿਕ ਇੰਜਣ ਤਾਇਨਾਤ ਕਰ ਸਕਦੀ ਹੈ, ਬਾਹਰੀ ਗ੍ਰਹਿ ਮਿਸ਼ਨ ਲਾਂਚ ਕਰ ਸਕਦੀ ਹੈ ਅਤੇ ਨਕਲੀ ਉਪ ਗ੍ਰਹਿਆਂ ਦੇ ਇੱਕ ਵੱਡੇ ਬੇੜੇ ਨੂੰ ਸੰਚਾਲਿਤ ਕਰ ਸਕਦੀ ਹੈ। ਇਸਰੋ ਦੁਨੀਆ ਦੀਆਂ ਚਾਰ ਪੁਲਾੜ ਏਜੰਸੀਆਂ ਵਿਚੋ ਇੱਕ ਹੈ ਜਿਸ ਕੋਲ ਸਾਫ਼ਟ ਲੈਡਿੰਗ ਸਮਰਥਾਵਾਂ ਹਨ ਅਤੇ ਸਿੱਧੇ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਸਾਲ 1962 ਵਿੱਚ ਪੁਲਾੜ ਖੋਜ ਦੀ ਲੋੜੀਂਦੀ ਲੋੜ ਨੂੰ ਪਛਾਣਦੇ ਹੋਏ ਪੁਲਾੜ ਖੋਜ ਲਈ ਭਾਰਤੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਗਿਆ। ਸਾਲ 1969 ਵਿੱਚ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਅਧੀਨ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ) ਬਣ ਗਿਆ। ਸਾਲ 1972 ਵਿੱਚ ਭਾਰਤ ਸਰਕਾਰ ਨੇ ਇਸਰੋ ਨੂੰ ਪੁਲਾੜ ਕਮਿਸ਼ਨ ਅਤੇ ਪੁਲਾੜ ਵਿਭਾਗ ਦੀ ਨਿਗਰਾਨੀ ਹੇਠ ਲਿਆਦਾਂ ਗਿਆ। ਲਿਹਾਜਾ ਇਸਰੋ ਦੀ ਸਥਾਪਨਾ ਨੇ ਭਾਰਤ ਵਿੱਚ ਪੁਲਾੜ ਖੋਜ ਗਤੀਵਿਧੀਆਂ ਨੂੰ ਸੰਸਥਾਗਤ ਰੂਪ ਦਿੱਤਾ।

ਇਸਰੋ ਨੇ ਭਾਰਤ ਦਾ ਪਹਿਲਾ ਉਪ-ਗ੍ਰਹਿ ਆਰੀਆ ਭੱਟ ਬਣਾਇਆ ਜਿਸਨੂੰ 1975 ਵਿੱਚ ਸੋਵੀਅਤ ਪੁਲਾੜਏ ਜੰਸੀ ਇੰਟਰਕੋਸਮੋਸ ਦੁਆਰਾ ਲਾਂਚ ਕੀਤਾ ਗਿਆ। 1980 ਵਿੱਚ ਇਸਰੋ ਨੇ ਐਸ ਐਲ ਵੀ-3 ਉਤੇ ਸੇਟੇਲਾਈਟ ਆਰ ਐਸ-1 ਲਾਂਚ ਕੀਤਾ ਗਿਆ। 1980 ਵਿੱਚ ਇਸਰੋ ਨੇ ਐਸ.ਐਲ.ਵੀ-3 ਉਤੇ ਸੈਟੇਲਾਈਟ ਆਰ ਐਸ-1 ਲਾਂਚ ਕੀਤਾ, ਜਿਸ ਨਾਲ ਭਾਰਤ ਔਰਬਿਟਲ ਲਾਂਚ ਕਰਨ ਦੇ ਸਮਰੱਥ ਹੋਣ ਵਾਲਾ ਸਤਵਾਂ ਦੇਸ਼ ਬਣ ਗਿਆ, ਅੇਸ ਐਲ ਵੀ-3 ਤੋਂ ਬਾਦ .ਐਸ.ਐਲ.ਵੀ ਰਾਹੀਂ ਭਾਰਤ ਨੇ ਸੈਂਕੜੇ ਘਰੇਲੂ ਅਤੇ ਵਿਦੇਸ਼ੀ ਉਪ ਗ੍ਰਹਿ ਅਤੇ ਪੁਲਾੜ ਖੋਜ ਲਈ ਵੱਖ ਵੱਖ ਪੁਲਾੜ ਮਿਸ਼ਨਾਂ ਨੂੰ ਸਫ਼ਲਤਾਪੂਰਵਕ ਲਾਂਚ ਕਰਨ ਦੇ ਯੋਗ ਬਣਾਇਆ।

ਜ਼ਿਕਰਯੋਗ ਹੈ ਕਿ ਇਸਰੋ ਕੋਲ ਰਿਮੋਟ ਸੈਸਿੰਗ ਦਾ ਦੁਨੀਅ ਦਾ ਸਭ ਤੋ ਵੱਡਾ ਤਾਰਾਮੰਡਲ ਹੈ ਅਤੇ ਇਹਗਗਨ” ਆਈ. ਆਰ. ਐਨ ਐਸ ਐਸ ਨੇਵੀਗੇਸ਼ਨ ਪ੍ਰਣਾਲੀਆਂ ਦਾ ਸੰਗਠਨ ਵੀ ਕਰਦਾ ਹੈ।ਇਸਨੇ ਚੰਦਰਮਾਂ ਤੇ ਤਿੰਨ ਅਤੇ ਮੰਗਲ ਤੇ ਇਕ ਮਿਸ਼ਨ ਭੇਜਿਆ ਹੈ। ਇਸਰੋ ਦੇ ਪ੍ਰੋਗਰਾਮਾਂ ਨੇ ਭਾਰਤ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਆਫ਼ਤ ਪ੍ਰਬੰਧਣ, ਟੈਲੀਮੈਡੀਸਨ, ਨੇਵੀਗੇਸ਼ਨ ਅਤੇ ਖੋਜ ਮਿਸ਼ਨਾਂ ਸਮੇਤ ਵੱਖ ਵੱਖ ਪਹਿਲੂਆਂ ਵਿੱਚ ਨਾਗਰਿਕ ਅਤੇ ਫੌਜ਼ੀ-ਮੁਹਾਜ ਦੋਵਾਂ ਦਾ ਸਮਰਥਨ ਕੀਤਾ ਹੈ। ਇਸ ਦੀਆਂ ਸਪਿਨ-ਆਫ਼ ਤਕਨਾਲੋਜੀਆਂ ਨੇ ਭਾਰਤ ਦੇ ਇੰਜਨੀਅਰਿੰਗ ਅਤੇ ਮੈਡੀਕਲ ਉਦਯੋਗਾਂ ਵਿੱਚ ਕਈ ਮਹੱਤਵਪੂਰਣ ਕਾਢਾਂ ਦੀ ਸਥਾਪਨਾ ਕੀਤੀ ਹੈ। ਸਾਲ 2002 ਵਿੱਚ ਇਸਰੋ ਨੇ ਇੱਕ ਸੰਤਰੀ ਰੰਗ ਦਾ ਤੀਰ ਜਿਸ ਵਿੱਚ ਨੀਲੇ ਰੰਗ ਦੇ ਸੈਟੇਲਾਈਟ ਪੈਨਲਾਂ ਦੇ ਨਾਲ ਉੱਪਰ ਵੱਲ ਇਸਰੋ ਦਾ ਨਾਮ ਹੈ ਲਿਿਖਆ ਹੈ, ਖੱਬੇ ਪਾਸੇ ਸੰਤਰੀ ਰੰਗ ਦਾ ਦੇਵਨਾਗਰੀ ਅਤੇ ਸੱਜੇ ਪਾਸੇ ਨੀਲੇ ਰੰਗ ਨਾਲ ਇਸਰੋ ਲਿਿਖਆ ਗਿਆ ਲੋਗੋ ਨਿਰਧਾਰਤ ਕੀਤਾ ਗਿਆ।

ਭਾਰਤ ਦੀ ਰਾਸ਼ਟਰੀ ਪੁਲਾੜ ਏਜੰਸੀ ਹੋਣ ਦੇ ਨਾਤੇ, ਇਸਰੋ ਦਾ ਉਦੇਸ਼ ਪੁਲਾੜ ਦੀ ਖੋਜ, ਖੋਜ ਅਤੇ ਸੰਚਾਰ ਵਰਗੀਆਂ ਸਾਰੀਆਂ ਪੁਲਾੜ ਅਧਾਰਤ ਐਪਲੀਕੇਸ਼ਨਾਂ ਦੀ ਪੈਰਵੀ ਕਰਨਾ ਹੈ। ਇਹ ਪੁਲਾੜ ਰਾਕੇਟ ਅਤੇ ਉਪਗ੍ਰਹਿ ਦੇ ਡਿਜ਼ਾਇਨ ਅਤੇ ਵਿਕਾਸ ਦਾ ਕੰਮ ਕਰਦਾ ਹੈ। ਇਸਰੋ ਨੇ ਭਾਰਤ ਦੇ ਨਿੱਜੀ ਪੁਲਾੜ ਖੇਤਰ ਵਿੱਚ ਵੀ ਤਕਨਾਲੋਜੀਆਂ ਨੂੰ ਪ੍ਰਫੁੱਲਤ ਕੀਤਾ ਇਨ੍ਹਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਭਾਰਤ ਨੂੰ ਪੁਲਾੜ ਤਕਨਾਲੋਜੀ ਵਿੱਚ ਵਧੇਰੇ ਆਤਮ-ਨਿਰਭਰ ਬਣਾਇਆ। ਸਾਲ 2008 ਵਿੱਚ ਇਕ ਰਾਕਟ ਰਾਹੀਂ 10 ਉਪਗ੍ਰਹਿ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਸਰੋ ਨੇ ਭਾਰਤ ਵਿੱਚ ਦੋ ਪ੍ਰਮੁੱਖ ਸੈਟੇਲਾਈਟ ਪ੍ਰਨਾਲੀਆਂਇੰਡੀਅਨ ਨੈਸ਼ਨਲ ਸੈਟੇਲਾਈਟ ਸਿਸਟਮ ਅਤੇ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਲਈ ਭਾਰਤੀ ਰਿਮੋਟ ਸੈਸਿੰਗ ਪ੍ਰੋਗਰਾਮ ਸੈਟੇਲਾਈਟ ਸਫਲਤਾਪੂਰਵਕ ਚਲਾਕੇ ਨਾਮਨਾ ਖੱਟਿਆ ਹੈ।

ਜ਼ਿਕਰਯੋਗ ਹੈ ਕਿ ਸ਼ੂਰੁਆਤੀ ਚੇਤਾਵਨੀ ਲਈ ਇਸਰੋ ਵਲੋ ਨੈਟਵਰਕ ਫ਼ਾਰ ਸਪੈਸ ਆਬਜੈਕਟ ਟਰੈਨਿੰਗ ਅਤੇ ਅਨੈਲਸਿਸ ਪ੍ਰੋਜੈਕਟ ਸਥਾਪਤ ਕੀਤਾ ਹੈ ਜਿਸ ਰਾਹੀਂ ਦੇਸ਼ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਇੰਟਰਕੋਟੀਨੈਂਟਲ ਬੈਲਾਮਿਕ ਮਿਜ਼ਾਇਲ, ਐਂਟੀ ਸੈਟੇਲਾਈਟ ਹਥਿਆਰ ਅਤੇ ਹੋਰ ਪੁਲਾੜ ਅਧਾਰਤ ਹਮਲਿਆਂ ਨੂੰ 36000 ਕਿਲੋਮੀਟਰ ਦੂਰੀ ਟਰੈਕ ਕਰਨ ਵਿੱਚ ਮਦਦ ਰਹੇ ਹਨ। ਇਸਰੋ ਦੀ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐਸ.ਐਲ.ਵੀ) ਰਾਹੀਂ 1990 ਤੋਂ 2020 ਦੌਰਾਨ 58 ਦੇਸੀ ਅਤੇ ਵਿਦੇਸ਼ੀ ਉਪਗ੍ਰਹਿ ਲਾਂਚ ਕੀਤੇ ਗਏ ਜਿਨ੍ਹਾਂ ਵਿਚੋ 55 ਸਫਲ ਰਹੇ ਹਾਂ। ਜਿਓਸਿੰਕਰੋਟਸ ਸੈਟੈਲਾਈਟ ਲਾਂਚ ਵਹੀਕਲ ਰਾਹੀਂ ਸਾਲ 2000-2020 ਵਿਚਾਲੇ 15 ਉਪਗ੍ਰਹਿ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ 9 ਸਫਲ ਰਹੇ। ਲਾਂਚ ਵਹੀਕਲ ਮਾਰਕ ਤੇ ਰਾਹੀਂ ਸਾਲ 2010-2020 ਦੌਰਾਨ 7 ਉਪਗ੍ਰਹਿ ਲਾਂਚ ਕੀਤੇ ਗਏ ਜੋ ਸਾਰੇ ਸਫਲ ਰਹੇ ਇਸਰੋ ਵਲੋ 34 ਦੇਸ਼ਾਂ ਦੇ 417 ਸੈਟੇਲਾਈਟ, ਪੁਲਾੜ ਮਿਸ਼ਨ 116, ਲਾਂਚ ਮਿਸ਼ਨ ਦੇ 86, ਵਿਿਦਆਰਥੀ ਉਪਗ੍ਰਹਿ 13 ਰੀ-ਐਟਰੀਮਿਸ਼ਨ 2 ਸਫਲਤਾਪੂਰਵਕ ਲਾਂਚ ਕੀਤੇ ਜਾ ਚੁੱਕੇ ਹਨ ਪਰ ਅਫਸੋਸ ਹੈ ਕਿ ਇਸਰੋ ਦਾ ਪੁਲਾੜ ਬੱਜਟ ਭਾਰਤ ਦੀ ਜੀ.ਡੀ.ਪੀ. ਦਾ 0.03% ਤੋ 0.06% ਤੱਕ ਹੀ ਰਿਹਾ ਹੈ। ਸਾਲ 2022 ਤੱਕ ਲੱਗਭਗ 80 ਵੱਖ ਵੱਖ ਸਰਕਾਰੀ ਪੁਲਾੜ ਏਜੰਸੀਆਂ ਹੋਂਦ ਵਿੱਚ ਹਨ।

ਇਸਰੋ ਯਤਨਸ਼ੀਲ ਹੈ ਕਿ ਐਸੇ ਰਾਕੇਟ ਬਣਾਏ ਜਾਣ ਜਿੰਨਾਂ ਨੂੰ ਲੰਬਕਾਰੀ ਤੌਰ ਤੇ ਲਾਂਚ ਕੀਤਾ ਜਾਵੇਗਾ ਪਰ ਉਹ ਇਕ ਜਹਾਜ ਵਾਂਗ ਉਤਰਨਗੇ। ਭਵਿੱਖ ਵਿੱਚ ਸੂਰਜ ਤੱਕ ਪਹੁੰਚਣ ਲਈ ਆਦਿਤ --1 ਲਾਂਚ ਗਡੀ ਪੀ ਐਸ ਐਲ ਵੀਐਸ ਐਲ ਰਾਹੀਂ ਜਲਦੀ ਹੀ ਲਾਂਚ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਚੰਦਰਮਾ ਗ੍ਰਹਿ ਅਤੇ ਐਲ ਯੂ ਪੀ ਅੇਸ ਕਰਾਫਟ ਅਤੇ ਐਚ-3 ਲਾਂਚ ਹੀ ਰਾਹੀਂ ਸਾਲ 2025 ਵਿੱਚ ਵੀਨਸ ਲਈ ਗ੍ਰਹਿ ਵਾਸਤੇ ਵੀਨਸ ਆਰਬਿਟਰ ਮਿਸ਼ਨ 2 ਜੀ ਐਸ ਐਲ ਵੀ ਰਾਹੀਂ 2024 ਵਿੱਚ ਅਤੇ ਮੰਗਲ ਗ੍ਰਹਿ ਵਾਸਤੇ ਮਾਰਸ ਆਰਬਿਟਰ ਮਿਸ਼ਨ 2 (ਮੰਗਲਯਾਨ-2) ਐਲ ਵੀ ਐਮ-3 ਰਾਹੀਨ 2024 ਵਿੱਚ ਲਾਂਚ ਕਰਨ ਦੀਆਂ ਯੋਜਨਾਵਾਂ ਹਨ। ਲੰਮੇ ਸਮੇਂ ਵਿੱਚ ਗ੍ਰਹਿ ਅਤੇ ਜੁਪੀਟਰ ਲਈ ਨਿਰਧਾਰਤ ਪੁਲਾੜ ਯਾਨ ਲਈ ਧਾਰਨਾਤਮਕ ਅਧਿਐਨ ਚਲ ਰਹੇ ਹਨ। ਸਪੈਸ ਟੈਲੀ ਸਕੋਪ ਅਤੇ ਅਬਜਰਵੇਟਰੀਜ਼ ਦੇ ਖੇਤਰ ਵਿੱਚ ਵੀ ਪ੍ਰੋਜੈਕਟ ਚਲ ਰਹੇ ਹਨ ਜਿਸ ਰਾਹੀਂ ਨੇਵੀਗੇਸ਼ਨ, ਸੰਚਾਰ ਅਤੇ ਧਰਤੀ ਦਾ ਨਿਰੀਖਣ, ਡੇਟਾ ਰਿਲੇਅ ਅਤੇ ਸੈਟੇਲਾਈਟ ਟਰੇਨਿੰਗ ਤਾਰਾਮੰਡਲ, ਅੇਰੋਨੋਮੀ, ਦੂਰ ਸੰਚਾਰ, ਫੌਜੀ, ਅਕਾਦਮਿਕ ਟੈਲੀਵਿਜ਼ਨ, ਜੈਵ ਵਿਿਭੰਨਤਾ ਸੂਚਨਾ ਪ੍ਰਨਾਲੀ, ਕਾਰਟੋਗ੍ਰਾਫੀ, ਸਪਿਨ ਆਫ ਪ੍ਰੋਜੈਕਟਾਂ ਉਤੇ ਵੀ ਕੰਮ ਚਲ ਰਹੇ ਹਨ। ਇਸਰੋ ਦਾ ਵੱਖ ਵੱਖ ਦੇਸ਼ਾਂ ਨਾਲ ਪੁਲਾੜ ਖੋਜਾਂ ਲਈ ਅੰਤਰਰਾਸ਼ਟਰੀ ਸਾਹਿਯੋਗ ਵੀ ਵੱਧ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਪੁਲਾੜ ਉਦਯੋਗ ਮੁੱਖ ਤੌਰ ਇਸਰੋ ਰਾਹੀਂ ਚਲਾਇਆ ਜਾਂਦਾ ਹੈ। ਉਦਯੋਗਾਂ ਵਿੱਚ ਸਾਰੇ ਵਪਾਰਕ, ਖੋਜ ਅਤੇ ਆਹੁਦੇਦਾਰ ਸਬੰਧਾਂ ਵਿੱਚ 500 ਤੋ ਵਧੇਰੇ ਪ੍ਰਾਈਵੇਟ ਸਪਲਾਇਰ ਅਤੇ ਸਪੇਸ ਵਿਭਾਗ ਰਾਹੀਂ ਇਸਰੋ ਵਲੋਂ ਸੰਚਾਲਨ ਕੀਤੇ ਜਾ ਰਹੇ। ਭਾਰਤ ਦਾ ਪੁਲਾੜ ਉਦਯੋਗ ਗਲੋਬਲ ਪੁਲਾੜ ਉਦਯੋਗ ਵਿੱਚ 2% ਹਿੱਸੇਦਾਰ ਹੈ ਅਤੇ 45000 ਲੋਕਾਂ ਨੂੰ ਰੋਜਗਾਰ ਦੇ ਰਿਹਾ ਹੈ 22 ਜੁਲਾਈ 2023 ਤੱਕ ਭਾਰਤ ਵੱਖ ਵੱਖ 36 ਦੇਸ਼ਾਂ ਦੇ 431 ਸੈਟੇਲਾਈਟ ਲਾਂਚ ਕਰ ਚੁੱਕਾ ਹੈ ਜਿਸ ਵਿੱਚ ਅਮਰੀਕਾ ਦੇ 231, ਇੰਗਲੈਂਡ ਦੇ 86, ਸਿੰਘਾਪੁਰ 20, ਜਰਮਨੀ 13, ਕਨੇਡਾ 12, ਦੱਖਣੀ ਕੋਰੀਆ 6 ਆਦਿ ਸ਼ਾਮਲ ਹਨ।

ਦਸਣਯੋਗ ਹੋਵੇਗਾ ਕਿ ਭਾਰਤ ਵਲੋ ਸਾਲ 1970 ਤੋ 2020 ਦੌਰਾਨ 107 ਵਿਚੋ 96 ਸਫ਼ਲ, 11 ਅਸਫ਼ਲ, ਯੂਰਪੀ ਸੰਘ ਵੱਲ 26 ਸਫ਼ਲ, ਸੋਵੀਅਤ ਯੂਨੀਅਨ (ਰੂਸ) ਵਲੋ 6 ਸਫ਼ਲ ਅਤੇ ਸੰਯੁਕਤ ਰਾਸ਼ਟਰ ਅਮਰੀਕਾ ਵਲੋ 4 ਸਫ਼ਲ ਉਪਗ੍ਰਹਿ ਅਮਰੀਕਾ ਯੁਪਰ ਪੁਲਾੜ ਏਜੰਸੀਆਂ ਵਲੋ ਲਾਂਚ ਕੀਤੇ ਗਏ ਹਨ ਜਦਕਿ ਭਾਰਤ ਵਲੋ 36 ਦੇਸ਼ਾਂ ਦੇ 431 ਉਪਗ੍ਰਹਿ ਭਾਰਤ ਦੇ ਲਾਂਚ ਪੈਡ ਵਲੋ ਲਾਂਚ ਕੀਤੇ ਗਏ ਹਨ। ਇਸਰੋ ਵਲੋ 124 ਪੁਲਾੜ ਯਾਨ ਮਿਸ਼ਨ, 92 ਲਾਂਚ ਮਿਸ਼ਨ ਕੀਤੇ ਹਨ ਇਸ ਤੋ ਇਲਾਵਾ ਗਗਨਯਾਨ ਅਤੇ ਅੰਤਰਗ੍ਰਹਿ ਮਿਸ਼ਨਆਦਿਿਤਆ, ਚੰਦਰਯਾਨ (ਲੂਪੈਕਸ) ਸ਼ੁਕਰਯਾਨ ਅਤੇ ਮੰਗਲਯਾਨ (ਐਮ. . ਐਮ-2) ਲਾਂਚ ਕਰਨ ਦੀ ਯੋਜਨਾ ਹੈ। ਨਿਸਚੇ ਹੀ ਭੱਵਿਖ ਵਿੱਚ ਭਾਰਤ ਦੀਆਂ ਪੁਲਾੜ ਵਿੱਚ ਉਡਾਰੀਆਂ ਸਫ਼ਲਤਾਪੂਰਵਕ ਚਲਦੀਆਂ ਰਹਿਣਗੀਆ।

ਲੇਖਕ ਪੀ.ਸੀ.ਐਸ. (ਸੇਵਾ ਮੁਕਤ) ਅਧਿਕਾਰੀ ਹਨ| ਪ੍ਰਗਟਾਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।


Leave a Reply

Your email address will not be published. Required fields are marked *

0 Comments