Sunday , 19 May 2024
Sunday , 19 May 2024

ਸ਼ਾਕਾਹਾਰੀ ਭੋਜਨ ਐਨਵਿਰੋਨਮੈਂਟਲ ਸੁਰੱਖਿਆ ਵਿੱਚ ਮਦਦ ਕਰਦਾ ਹੈ

top-news
  • 07 May, 2022

ਸ਼ਾਕਾਹਾਰੀ ਭੋਜਨ ਐਨਵਿਰੋਨਮੈਂਟਲ ਸੁਰੱਖਿਆ ਵਿੱਚ ਮਦਦ ਕਰਦਾ ਹੈ

ਟਾਕਿੰਗ ਪੁਆਇੰਟ

ਨਰਵਿਜੇ ਯਾਦਵ

ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ, ਕਿਉਂਕਿ ਚੌਥੀ ਲਹਿਰ ਦਾ ਖਤਰਾ ਨੇੜੇ-ਤੇੜੇ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਲਾਵਾ ਅਜਿਹੇ ਜ਼ਿਆਦਾਤਰ ਹੋਰ ਸ਼ਹਿਰ ਦਿੱਲੀ ਦੇ ਆਲੇ-ਦੁਆਲੇ ਸਥਿਤ ਹਨ। ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਕੇਸ ਜ਼ਰੂਰ ਵਧੇ ਹਨ, ਪਰ ਇਸ ਵਾਰ ਇਨਫੈਕਸ਼ਨ ਊਨਾ ਗੰਭੀਰ ਨਹੀਂ ਹੈ, ਜਿੰਨਾ ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਦੂਜੀ ਲਹਿਰ ਦੌਰਾਨ ਸੀ। ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੈ ਅਤੇ ਮੌਤਾਂ ਨਾ-ਮਾਤਰ ਹਨ। ਯੂਟੀ ਚੰਡੀਗੜ੍ਹ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਕੋਵਿਡ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ, ਪਰ ਹੁਣ ਫਿਰ ਮਾਸਕ ਪਹਿਨਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਨਵੀਂ ਐਡਵਾਇਜ਼ਰੀ ਚ ਸਾਰਵਜਨਿਕ ਥਾਵਾਂ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ, ਹਾਲਾਂਕਿ ਇਸ ਅਪਰਾਧ ਲਈ ਕਿਸੇ ਨੂੰ ਵੀ ਜੁਰਮਾਨਾ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਥਾਵਾਂ ਤੇ ਮਾਸਕ ਪਹਿਨੇ ਜਾਣੇ ਚਾਹੀਦੇ ਹਨ, ਉਨ੍ਹਾਂ ਵਿੱਚ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼, ਟੈਕਸੀਆਂ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਕਲਾਸ ਰੂਮ, ਦਫਤਰ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ਸ਼ਾਮਲ ਹਨ। ਕੋਰੋਨਾ ਕਾਰਨ ਕਈ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਚ ਵਾਲਾਂ ਦਾ ਝੜਨਾ, ਮਾਸਪੇਸ਼ੀਆਂ ਚ ਦਰਦ ਅਤੇ ਮਾਨਸਿਕ ਰੋਗ ਪ੍ਰਮੁੱਖ ਹਨ। ਬਹੁਤ ਸਾਰੇ ਬੱਚਿਆਂ ਵਿੱਚ ਡਿਪਰੈਸ਼ਨ ਦੇ ਲੱਛਣ ਦਿਖਾਈ ਦੇ ਰਹੇ ਹਨ ਜੋ ਮਹਾਂਮਾਰੀ ਦੌਰਾਨ ਘਰ ਦੇ ਅੰਦਰ ਹੀ ਰਹੇ।

ਟਿਕਟ ਬੁੱਕ ਕਰਨ ਸਮੇਂ ਆਪਣੀ ਪਸੰਦ ਦੱਸਣ ਤੋਂ ਬਾਅਦ ਹਰਿਆਣਾ ਦੇ ਇਕ ਯਾਤਰੀ ਨੂੰ ਮੈਲਬੌਰਨ ਜਾਣ ਵਾਲੀ ਫਲਾਈਟ ਵਿਚ ਨਾਨ-ਵੈੱਜ ਫੂਡ ਦਿੱਤੇ ਜਾਣ ਤੋਂ ਬਾਅਦ ਇਕ ਕੰਜ਼ਿਊਮਰ ਕੋਰਟ ਨੇ ਥਾਈ ਏਅਰਵੇਜ਼ ਤੇ 17,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਦੋਂ ਦਿੱਲੀ ਅਤੇ ਬੈਂਕਾਕ ਵਿਚਾਲੇ ਪਰੋਸਿਆ ਜਾਣ ਵਾਲਾ ਖਾਣਾ ਅਜੀਬ ਲੱਗ ਰਿਹਾ ਸੀ ਅਤੇ ਯਾਤਰੀ ਨੇ ਪੁੱਛਗਿੱਛ ਕੀਤੀ, ਤਾਂ ਪਤਾ ਲੱਗਾ ਕਿ ਉਸ ਨੂੰ ਨਾਨ-ਵੈਜ ਭੋਜਨ ਦਿੱਤਾ ਗਿਆ ਸੀ। ਜਦੋਂ ਏਅਰਲਾਈਨ ਨੇ ਈਮੇਲ ਰਾਹੀਂ ਸ਼ਿਕਾਇਤ ਦਾ ਜਵਾਬ ਨਹੀਂ ਦਿੱਤਾ, ਤਾਂ ਯਾਤਰੀ ਨੇ ਕੰਜ਼ਿਊਮਰ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ। ਜਿਹੜੇ ਲੋਕ ਨਾਨ-ਵੈੱਜ ਭੋਜਨ ਨਹੀਂ ਖਾਂਦੇ, ਉਨ੍ਹਾਂ ਲਈ ਅਜਿਹੀ ਸਥਿਤੀ ਬਹੁਤ ਪ੍ਰੇਸ਼ਾਨੀ ਵਾਲੀ ਬਣ ਜਾਂਦੀ ਹੈ। ਵੈਸੇ ਤੁਹਾਨੂੰ ਦੱਸ ਦਈਏ ਕਿ ਗਲੋਬਲ ਵਾਰਮਿੰਗ ਨੂੰ ਵਧਾਉਣ ਲਈ ਨਾਨ-ਵੈੱਜ ਫੂਡ ਵੀ ਜ਼ਿੰਮੇਵਾਰ ਹੈ। ਕਿਸੇ ਜਾਨਵਰ ਦੇ ਪਾਲਣ-ਪੋਸ਼ਣ ਲਈ ਖੇਤੀ ਨਾਲੋਂ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ਅਤੇ ਜਾਨਵਰ ਹਾਨੀਕਾਰਕ ਗੈਸਾਂ ਛੱਡਦੇ ਹਨ। ਪਸ਼ੂ-ਪੰਛੀਆਂ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ ਅਤੇ ਐਨਵਿਰੋਨਮੈਂਟ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਸ਼ਾਕਾਹਾਰੀ ਭੋਜਨ ਖਾਣਾ ਸਮਝਦਾਰੀ ਵਾਲੀ ਗੱਲ ਹੈ।

ਵਿਅਕਤੀਆਂ ਤੋਂ ਲੈ ਕੇ ਕੰਪਨੀਆਂ, ਸਰਕਾਰਾਂ ਅਤੇ ਰਾਸ਼ਟਰਾਂ ਤੱਕ, ਐਨਵਿਰੋਨਮੈਂਟ ਨੂੰ ਬਚਾਉਣ ਲਈ ਹਰ ਪੱਧਰ ਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇਸ ਦੇ ਲਈ ਸੰਯੁਕਤ ਰਾਸ਼ਟਰ ਵੱਲੋਂ ਸਤਤ ਵਿਕਾਸ ਟੀਚੇ ਜਾਰੀ ਕੀਤੇ ਗਏ ਹਨ। ਹੁਰੂਨ ਇੰਡੀਆ ਦੀ ਤਾਜ਼ਾ ਰਿਪੋਰਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਸ ਦਿਸ਼ਾ ਚ ਕਦਮ ਚੁੱਕਣ ਵਾਲੀਆਂ ਭਾਰਤ ਦੀਆਂ ਚੋਟੀ ਦੀਆਂ 50 ਕੰਪਨੀਆਂ ਚੋਂ 29 ਕੰਪਨੀਆਂ ਚ ਆਈਟੀਸੀ, ਇੰਫੋਸਿਸ, ਸਿਪਲਾ, ਅਡਾਨੀ ਪੋਰਟ, ਮਹਿੰਦਰਾ ਐਂਡ ਮਹਿੰਦਰਾ, ਅਲਟਰਾ ਟੈੱਕ ਸੀਮੈਂਟ, ਹਿੰਦੁਸਤਾਨ ਜਿੰਕ ਅਤੇ ਟੈੱਕ ਮਹਿੰਦਰਾ ਸ਼ਾਮਲ ਹਨ। ਇਸ ਸੂਚੀ ਤੋਂ ਪ੍ਰੇਰਿਤ ਹੋ ਕੇ, ਹੋਰ ਕੰਪਨੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਸਕਦੀਆਂ ਹਨ। ਬਹੁਤ ਸਾਰੀਆਂ ਕੰਪਨੀਆਂ ਲਗਾਤਾਰ ਅਜਿਹੇ ਊਰਜਾ ਸਰੋਤਾਂ ਵੱਲ ਮੁੜ ਰਹੀਆਂ ਹਨ, ਜੋ ਐਨਵਿਰੋਨਮੈਂਟ ਨੂੰ ਸਭ ਤੋਂ ਘੱਟ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਦੇ ਲਈ ਵਾਟਰ ਰੀਸਾਈਕਲਿੰਗ ਪਲਾਂਟ ਅਤੇ ਸੋਲਰ ਐਨਰਜੀ ਪਲਾਂਟ ਲਗਾਏ ਜਾ ਰਹੇ ਹਨ। ਅਜਿਹਾ ਕਰਨ ਨਾਲ ਨਾ ਸਿਰਫ ਵਾਤਾਵਰਣ ਸੁਰੱਖਿਅਤ ਰਹੇਗਾ, ਸਗੋਂ ਕੰਪਨੀਆਂ ਦੀ ਲਾਗਤ ਵੀ ਘੱਟ ਹੋ ਜਾਵੇਗੀ। ਸਦਗੁਰੂ ਜਗਦੀਸ਼ ਜੱਗੀ ਵਾਸੂਦੇਵ ਮਿੱਟੀ ਨੂੰ ਨਿਰਜੀਵ ਪਦਾਰਥ ਨਹੀਂ ਸਗੋਂ ਜੀਵਨ ਦਾ ਸਰੋਤ ਮੰਨਦੇ ਹਨ। ਉਹ ਮਿੱਟੀ ਅਤੇ ਐਨਵਿਰੋਨਮੈਂਟ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ 100 ਦਿਨਾਂ ਦੇ ਗਲੋਬਲ ਬਾਈਕ ਟੂਰ ਤੇ ਹੈ। ਸਦਗੁਰੂ ਦਾ ਕਹਿਣਾ ਹੈ ਕਿ ਮਿੱਟੀ ਨੂੰ ਮੁੜ ਜਨੇਰੇਟ ਕਰਨਾ ਮੌਜੂਦਾ ਐਨਵਿਰੋਨਮੈਂਟ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ।

ਲੇਖਕ ਇੱਕ ਸੀਨੀਅਰ ਪੱਤਰਕਾਰ ਅਤੇ ਕਾਲਮਨਵੀਸ ਹਨ।

Twitter@NarvijayYadav


Leave a Reply

Your email address will not be published. Required fields are marked *

0 Comments