Monday , 20 May 2024
Monday , 20 May 2024

ਸੁਚੱਜੇ ਚੁਆਈ ਪ੍ਰਬੰਧਾਂ ਰਾਹੀਂ ਘਟੇ ਥਨੇਲਾ ਰੋਗ

top-news
  • 11 Jun, 2023

ਮੁਨੀਸ਼ ਕੁਮਾਰ ਅਤੇ ਵਿਵੇਕ ਸ਼ਰਮਾ 

ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ

ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ 

ਖੇਤੀ ਦੇ ਖਰਚਿਆਂ ਦੇ ਨਾਲ ਨਾਲ ਪਸ਼ੂ ਪਾਲਣ ਵਿੱਚ ਵੀ ਖਰਚੇ ਵਧਦੇ ਜਾ ਰਹੇ ਹਨ।ਇਸ ਲਈ ਪਸ਼ੂਆਂ ਦੀਆਂ ਬਿਮਾਰੀਆਂ ਦਾ ਬਚਾਅ ਕਰਨ ਦੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ।ਪਸ਼ੂ ਪਾਲਣ ਵਿੱਚ ਥਨੇਲਾ ਰੋਗ ਤੋਂ ਹੋਣ ਵਾਲਾ ਨੁਕਸਾਨ ਬਹੁਤ ਜਿਆਦਾ ਹੁੰਦਾ ਹੈ ਅਤੇ ਇਸ ਲਈ ਚੁਆਈ ਦਾ ਪ੍ਰਬੰਧ ਵਿਗਿਆਨਕ ਢੰਗ ਨਾਲ ਕਰਨਾ ਚਾਹੀਦਾ ਹੈ।ਪਸ਼ੂ ਦੀ ਚੰਗੀ ਸਿਹਤ, ਸਹੀ ਪਸ਼ੂ ਪ੍ਰਬੰਧਣ ਅਤੇ ਦੇਖਭਾਲ ਸਾਫ ਸੁਥਰੇ ਦੁੱਧ ਉਤਪਾਦਨ ਦੀ ਪਹਿਲੀ ਕੜੀ ਹੈ। ਦੁੱਧ ਨੂੰ ਅੰਮ੍ਰਿਤ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਫ ਸੁਥਰੇ ਦੁੱਧ ਉਤਪਾਦਨ ਦਾ ਅਰਥ ਹੈ ਤੰਦਰੁਸਤ ਪਸ਼ੂ ਦੁਆਰਾ ਰੋਗ ਰਹਿਤ ਅਤੇ ਮਨੁੱਖਾਂ ਦੇ ਪੀਣ ਲਈ ਸੁਰੱਖਿਅਤ ਦੁੱਧ ਪੈਦਾ ਕਰਨਾ। ਦੁੱਧ ਤੰਦਰੁਸਤ ਦੁਧਾਰੂ ਪਸ਼ੂ ਦੇ ਹਵਾਣੇ ਵਿੱਚ ਬਿਲਕੁਲ ਕਿਟਾਣੂ ਰਹਿਤ ਹੁੰਦਾ ਹੈ ਪਰ ਜਿਵੇਂ ਹੀ ਉਹ ਬਾਹਰ ਆਉਂਦਾ ਹੈ ਉਸ ਵਿੱਚ ਕਿਟਾਣੂ ਪੈਣਾ ਸ਼ੁਰੂ ਹੋ ਜਾਂਦੇ ਹਨ।ਇਸ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਨਾ ਸਿਰਫ ਸਾਫ ਦੂੱਧ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਬਲਕਿ ਥਨੇਲਾ ਰੋਗ ਵਰਗੀਆਂ ਬਿਮਾਰੀਆਂ ਤੋਂ ਵੀ ਪਸ਼ੂਆਂ ਨੂੰ ਬਚਾਇਆ ਜਾ ਸਕਦਾ ਹੈ;

ਸੁਚੱਜੇ ਚੁਆਈ ਪ੍ਰਬੰਧ ਲਈ ਦੇਣ ਯੋਗ ਕੁਝ ਗੱਲਾਂ:

1. ਚੁਆਈ ਕਰਨ ਤੋਂ ਪਹਿਲਾਂ ਹਮੇਸ਼ਾ ਥਣਾਂ ਨੂੰ ਸਾਫ ਪਾਣੀ ਨਾਲ ਧੋਵੋ ਅਤੇ ਰੋਗਾਨੂੰ ਰਹਿਤ ਕਰਨ ਲਈ ਲਾਲ ਦਵਾਈ ਦੀ ਵਰਤੋਂ ਕਰੋ।

2. ਚੁਆਈ ਹਮੇਸ਼ਾ ਪੂਰੇ ਹੱਥ (ਡੁਲਲ ਹੳਨਦ ਮੲਟਹੋਦ) ਤਰੀਕੇ ਨਾਲ ਕਰੋ। 

3. ਚੁਆਈ 5-8 ਮਿੰਟਾਂ ਵਿੱਚ ਪੂਰੀ ਕਰਨੀ ਚਾਹੀਦੀ ਹੈ ਅਤੇ ਥਣਾਂ ਵਿੱਚ ਥੋੜਾ ਵੀ ਦੁੱਧ ਨਹੀਂ ਛੱਡਣਾ ਚਾਹੀਦਾ। ਥਣਾਂ ਵਿੱਚ ਦੁੱਧ ਛੱਡਣ ਨਾਲ ਥਨੈਲਾ ਰੋਗ ਹੋਣ ਦੇ ਆਸਾਰ ਵੱਧਦੇ ਹਨ।

4. ਚੁਆਈ ਵੇਲੇ ਲੇਵੇ ਨੂੰ ਪੂਰੀ ਤਰਾਂਹ ਖਾਲੀ ਕਰੋ ਤਾਂ ਕਿ ਇਹਨਾਂ ਵਿੱਚ ਦੁੱਧ ਬਾਕੀ ਨਾ ਰਹੇ ਜੋ ਕਿ ਬੈਕਟੀਰਿਆ/ਕਿਟਾਣੂੰਆਂ ਦੇ ਵਧਣ ਦਾ ਕਾਰਨ ਬਣ ਸਕਦੇ ਹਨ।

5. ਦੁੱਧ ਚੋਣ ਤੋਂ ਬਾਅਦ ਥਣਾਂ ਦੀ ਝਿੱਲੀ ਕੁਝ ਦੇਰ ਤੱਕ ਖੁੱਲੀ ਰਹਿੰਦੀ ਹੈ ਤੇ ਇਸ ਵਿੱਚ ਕਿਟਾਣੂੰ ਪ੍ਰਵੇਸ਼ ਕਰ ਸਕਦੇ ਹਨ ਜਿਸ ਨਾਲ ਥਨੈਲਾ ਰੋਗ ਹੋਣ ਦਾ ਖਤਰਾ ਰਹਿੰਦਾ ਹੈ ਇਸ ਲਈ ਚੁਆਈ ਮਗਰੋਂ ਪਸ਼ੂ ਇਕਦਮ ਨਹੀਂ ਬੈਠਣ ਦੇਣਾ ਚਾਹੀਦਾ।ਇਸ ਦੇ ਲਈ ਚੁਆਈ ਮਗਰੋਂ ਪਸ਼ੂ ਨੂੰ ਖਾਣ ਲਈ ਚਾਰਾ ਜਾਂ ਵੰਡ ਪਾਉਣੀ ਚਾਹੀਦੀ ਹੈ। 

6. ਚੁਆਈ ਕਰਨ ਤੋਂ ਬਾਅਦ ਹਮੇਸ਼ਾ ਥਣਾਂ ਨੂੰ ਐਨਟੀਸੈਪਟਿਕ ਘੋਲ ਦਾ ਡੋਬਾ ਦਿਓ ਜਿਸ ਨੂੰ ਥਣ ਡੋਬਾ ਵੀ ਕਹਿੰਦੇ ਹਨ।

7. ਮਸ਼ੀਨ ਨਾਲ ਚੁਆਈ ਕਰਨ ਵੇਲੇ ਇਹ ਯਕੀਨੀ ਬਨਾਓ ਕਿ ਲੇਵੇ ਤੇ ਜਾਂ ਥਣਾਂ ਤੇ ਕਿਸੇ ਤਰਾਂ੍ਹ ਦਾ ਕੋਈ ਜਖਮ ਨਾ ਹੋਵੇ ।

8. ਜਿਸ ਫਾਰਮ ਤੇ ਜਿਆਦਾ ਦੁੱਧ ਉਤਪਾਦਨ ਹੋਵੇ, ਉੱਥੇ ਮਸ਼ੀਨ ਨਾਲ ਚੁਆਈ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ।

9. ਮਸ਼ੀਨ ਦੇ ਪ੍ਰੈਸ਼ਰ ਦਾ ਵੀ ਧਿਆਨ ਰੱਖਨਾ ਚਾਹੀਦਾ ਹੈ। ਜਿਆਦਾ ਪ੍ਰੈਸ਼ਰ ਨਾਲ ਵੀ ਥਣਾਂ ਤੇ ਜਖਮ ਹੋ ਸਕਦੇ ਹਨ।

10. ਚੁਆਈ ਕਰਨ ਵਾਲਾ ਕਾਮਾ ਪੂਰੀ ਤਰਾਂ੍ਹ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਚੁਆਵੇ ਨੂੰ ਕਿਸੇ ਤਰਾਂ੍ਹ ਦਾ ਜੁਕਾਮ, ਟੀ.ਬੀ., ਛੂਤ ਦਾ ਰੋਗ ਨਹੀਂ ਹੋਣਾ ਚਾਹੀਦਾ।

11. ਚੁਆਈ ਕਰਨ ਵਾਲੇ ਕਾਮੇ ਦੇ ਹੱਥਾਂ ਦੇ ਨਹੰੂੁ ਵਧੇ ਨਹੀਂ ਹੋਣੇ ਚਾਹੀਦੇ।

12. ਚੁਆਈ ਕਰਨ ਵੇਲੇ ਕਾਮਾ ਕਿਸੇ ਤਰਾਂ੍ਹ ਦਾ ਗੁਟਕਾ, ਸੁਪਾਰੀ ,ਤੰਬਾਕੂ ਨਾ ਖਾਂਦਾ ਹੋੁਵੇ। ਇਸਦੀ ਮਹਿਕ ਦੁੱਧ ਵਿੱਚ ਆ ਸਕਦੀ ਹੈ।

13. ਚੁਆਵੇ ਨੂੰ ਵਾਰ ਵਾਰ ਥੁੱਕਣ ਦੀ ਆਦਤ ਨਹੀਂ ਹੋਣੀ ਚਾਹੀਦੀ। 

14. ਚੁਆਈ ਕਰਨ ਤੋਂ ਪਹਿਲਾਂ ਹਮੇਸ਼ਾ ਹੱਥਾਂ ਨੂੰ ਧੋੁਵੋ ਅਤੇ ਬਿਮਾਰ ਪਸ਼ੂਆਂ ਨੂੰ ਹਮੇਸ਼ਾ ਬਾਅਦ ਵਿੱਚ ਚੋਵੋ।

15. ਪਸ਼ੂਆਂ ਦਾ ਵਾੜਾ ਜਾਂ ਸ਼ੈਡ ਸਾਫ ਸੁਥਰਾ ਹੋਣਾ ਚਾਹੀਦਾ ਹੈ।

16. ਜੇ ਆਲਾ ਦੁਆਲਾ ਗੰਦਾ ਅਤੇ ਬਦਬੂਦਾਰ ਹੋਵੇ ਤਾਂ ਇਸਦੀ ਗੰਦੀ ਬਦਬੂ ਦੁੱਧ ਵਿੱਚੋਂ ਵੀ ਆਉਣ ਲੱਗ ਜਾਂਦੀ ਹੈ।

17. ਚੁਆਈ ਕਰਨ ਤੋਂ ਪਹਿਲਾਂ ਅਚਾਰ ਜਾਂ ਸਾਇਲੇਜ ਨਾ ਪਾਓ, ਇਸਦੀ ਮਹਿਕ ਦੁੱਧ ਵਿੱਚੋਂ ਆਉਣ ਲੱਗ ਜਾਂਦੀ ਹੈ।

18. ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਨਾਲੋਂ ਦੂਰ ਰੱਖੋ।

19. ਪਸ਼ੂਆਂ ਦਾ ਪਿੰਡਾ ਸਾਫ ਹੋਣਾ ਚਾਹੀਦਾ ਹੈ, ਨਹੀਂ ਤਾਂ ਚੁਆਈ ਵੇਲੇ ਗੋਹਾ ਜਾਂ ਹੋਰ ਚੀਜਾਂ ਦੁੱਧ ਵਿੱਚ ਡਿੱਗ ਸਕਦੀਆਂ ਹਨ।

20. ਲੇਵੇ ਦੀ ਗੁੱਝੀ ਸੋਜ ਬਾਰੇ ਜਾਣਕਾਰੀ ਲਈ ਲੈਬੋਰਟਰੀ ਤੋਂ ਸੋਮੈਟਿਕ ਸੈਲ ਕਾਉਂਟ ਕਰਵਾਇਆ ਜਾ ਸਕਦਾ ਹੈ ਜਿਸ ਨਾਲ ਗੁੱਜੀ ਸੋਜ ਜਾਂ ਸਬ ਕਲਿਨਿਕਲ ਮੈਸਟਾਇਟਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ;

ਲੜੀ ਨੰ. ਸੋਮੈਟਿਕ ਸੈਲ ਕਾਉਂਟ ਪ੍ਰਤੀ ਮਿਲੀਲੀਟਰ ਲ਼ੇਵੇ ਦੀ ਸਥਿਤੀ

1 2.5 ਲੱਖ ਤੰਦਰੁਸਤ

2 2.5 ਲੱਖ- 4 ਲੱਖ ਗੁੱਝੀ ਬਿਮਾਰੀ

3 >  4 ਲੱਖ ਪ੍ਰਤੱਖ ਬਿਮਾਰੀ

ਲੰਪੀ ਚਮੜੀ ਰੋਗ ਨਾਲ  ਪੀੜਤ ਪਸ਼ੂ ਦੇ ਦੁੱਧ ਨੂੰ ਚੰਗੀ ਤਰਾਂਹ ਉਬਾਲ ਕੇ ਪੀਤਾ ਜਾ ਸਕਦਾ ਹੈ ਅਤੇ ਇਸ ਨਾਲ ਇਨਸਾਨਾਂ ਵਿੱਚ ਇਹ ਰੋਗ ਨਹੀਂ ਫੈਲਦਾ।

ਦੁੱਧ ਨੂੰ ਹਮੇਸ਼ਾ ਚੰਗੀ ਤਰਾਂਹ ਉਬਾਲ ਕੇ ਹੀ ਪੀਣਾ ਚਾਹੀਦਾ ਹੈ ਕਿਉਂਕਿ ਕੱਚੇ ਦੁੱਧ ਵਿੱਚ ਕਈ ਤਰਾਂ੍ਹ ਦੇ ਕਿਟਾਣੂੰ ਹੁੰਦੇ ਹਨ ਜੋ ਕਿ ਸਿਹਤ ਨੂੰ ਖਰਾਬ ਕਰ ਸਕਦੇ ਹਨ।

ਇਹਨਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸਾਫ ਸੁਥਰਾ ਦੁੱਧ ਉਤਪਾਦਨ ਵੀ ਕੀਤਾ ਜਾ ਸਕਦਾ ਹੈ ਅਤੇ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂਆਂ ਵਿੱਚ ਥਨੇਲਾ ਰੋਗ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕ ਕੇ ਡੇਅਰੀ ਦੇ ਕਿੱਤੇ ਵਿੱਚ ਮੁਨਾਫਾ ਵਧਾਅ ਸਕਦੇ ਹਨ।

20180928_155812

 

ਪੂਰੇ ਹੱਥ ਨਾਲ ਚੁਆਈ ਦਾ ਤਰੀਕਾ (Full hand method of milking)


Leave a Reply

Your email address will not be published. Required fields are marked *

0 Comments