Thursday , 16 May 2024
Thursday , 16 May 2024

ਖ਼ਾਲਸਾ ਰਾਜ ਦਾ ਸੰਕਲਪ

top-news
  • 13 Jun, 2022

ਖ਼ਾਲਸਾ ਰਾਜ ਦਾ ਸੰਕਲਪ

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ ਅਰਦਾਸ ਵਿੱਚ ਖ਼ਾਲਸਾ ਰਾਜ ਸੰਕਲਪ ਦੀ ਕਲਪਨਾ ਅਤੇ ਵਿਆਖਿਆ ਕੀਤੀ ਗਈ ਹੈ “…ਪ੍ਰਥਮੇ ਸੱਰਬਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇਜਹਾਂ ਜਹਾਂ ਖ਼ਾਲਸਾ ਸਾਹਿਬ ਜੀ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜ਼ਿਕਰਯੋਗ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਰਕਾਰ--ਖ਼ਾਲਸਾ ਜਾਂ ਖ਼ਾਲਸਾ ਰਾਜ ਐਲਾਨਿਆ ਗਿਆ ਹੈ ਅਤੇ ਮਹਾਰਾਜਾ ਜੀ ਨੂੰ ਖਾਲਸਾ ਰਾਜ ਦਾ ਮਹਾਨਾਇਕ ਜੇਕਰ ਪੰਜਾਬ ਦੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਸਾਨੂੰ ਯਾਦ ਆਵੇਗਾ ਕਿ ਸੰਨ 1699 . ਵਿਸਾਖੀ ਦੇ ਮੌਕੇ ਵਿੱਚ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ (ਪੰਜਾਬ) ਵਿਖੇ ਖਾਲਸਾ ਦੀ ਸਾਜ਼ਨਾ ਕੀਤੀ ਹੈ ਖ਼ਾਲਸਾ ਇਕ ਅਰਬੀ ਸ਼ਬਦ ਖਾਲਿਸ ਭਾਵ ਪਾਕ, ਬੇਦਾਗ, ਸ਼ੁੱਧ ਜਾਂ ਬੈ-ਐਬ, ਧਰਮ ਲਈ ਬਲਿਦਾਨ ਦੇਣ ਵਾਲਾ  ਖੰਡੇ ਦੀ ਪਾਹੁਲ ਅੰਮ੍ਰਿਤਪਾਨ ਵਿਚੋਂ ਨਿਕਲਿਆ ਖ਼ਾਲਸਾ ਪੰਥ ਜਾਂ ਇੰਝ ਕਹਿ ਲਉ ਇਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ, ਉੱਚਾ ਨੈਤਿਕ ਜੀਵਨ ਜਿਉਣ ਵਾਲੇ, ਜਾਤ ਪਾਤ ਦੇ ਭੇਦਾਂ ਤੋਂ ਉਪਰ, ਪੰਜ ਕਕਾਰਾਂ (ਕੇਸ, ਕੜਾ, ਕੰਗਾ, ਕਿਰਪਾਨ ਤੇ ਕਸ਼ਹਿਰਾ), ਪੰਜਾਂ ਬਾਣੀਆਂ ਦਾ ਪਾਠ ਕਰਨ ਵਾਲੇ, ਦਸਵੰਧ ਕਢਣ ਵਾਲੇ ਅਤੇ ਸ਼ਾਸ਼ਤਰਾਂ ਦੇ ਧਾਰਨੀ, ਪਾਕ ਪਵਿੱਤਰ ਲੋਕਾ ਦਾ ਸਮੂਹ ਜੋ ਨਸ਼ਿਆ ਤੋਂ ਪ੍ਰਹੇਜ਼ ਕਰਨ ਅਤੇ ਆਪਣੇ ਨਾਮ ਦੇ ਨਾਲ ਸਿੰਘ/ਕੌਰ ਲਗਾਉਣ ਵਾਲੇ ਲੋਕਾਂ ਦਾ ਸਮੂਹ ਐਸੇ ਲੋਕਾਂ ਦੇ ਸਮੂਹ ਦੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਵਿਆਖਿਆ ਕੀਤੀ ਹੈਖ਼ਾਲਸਾ ਮੇਰਾ ਰੂਪ ਹੈ ਖਾਸ, ਖ਼ਾਲਸੇ ਮਹਿ ਹੌ ਕਰੌ ਨਿਵਾਸਅਤੇਖ਼ਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਉ ਖ਼ਾਲਸਾ ਪ੍ਰਮਾਤਮ ਕੀ ਮੌਜ ਅੱਗੇ ਜਾ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਹੈ ਸੰਨ 1701 ਦੇ ਸ਼ੁਰੁਆਤੀ ਦੌਰ ਵਿੱਚ ਜਦੋਂ ਔਰੰਗਜੇਬ ਦੀ ਮੌਤ ਤੋਂ ਬਾਅਦ ਮੁਗਲ ਰਾਜ ਕਮਜ਼ੋਰ ਹੋਣਾ ਸ਼ੁਰੂ ਹੋਇਆ ਸੰਨ 1701-1716 ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਮੁਗਲਾਂ ਨੂੰ ਹਰਾਕੇ ਭਾਰਤ ਵਿੱਚ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ ਗਿਆ ਸੰਨ 1716 ਤੋ 1767 ਵਿਚਾਲੇ ਗਦਰ ਬਗਾਵਤਾਂ ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਲੜਾਈਆਂ ਝਗੜਿਆ ਦਾ ਸਮਾਂ ਰਿਹਾ ਸੰਨ 1783 ਵਿੱਚ ਸਿਖਾਂ ਨੇ ਦਿਲੀ ਅਤੇ ਲਾਲ ਕਿਲੇ ਉਤੇ ਕਬਜਾ ਕੀਤਾ 1774-1790 ਦੌਰਾਨ ਪੰਜਾਬ ਵਿੱਚ ਸਿਖ ਮਿਸਲਾਂ ਦੇ ਦੌਰ ਸਮੇਂ ਮਹਾਂ ਸਿੰਘ ਸ਼ੁਕਰਚਕੀਆ ਮਿਸਲ ਦਾ ਮਿਸਲਦਾਰ ਬਣਿਆ ਅਤੇ 1790-1801 ਵਿੱਚ ਰਣਜੀਤ ਸਿੰਘ ਇਸ ਮਿਸਲ ਦਾ ਮਿਸਲਦਾਰ ਰਿਹਾ ਸੰਨ 1799 ਵਿੱਚ ਉਨਾਂ ਵਲੋ ਖਾਲਸਾ ਫੋਜ਼ ਦਾ ਗਠਨ ਕੀਤਾ ਗਿਆ, 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਦੀ ਬਤੌਰ ਮਹਾਰਾਜਾ ਤਾਜ-ਪੋਸ਼ੀ ਕੀਤੀ ਗਈ ਅਤੇ ਉਸਦੀ ਮੌਤ (27 ਜੂਨ 1839) ਤਕ ਖ਼ਾਲਸਾ ਰਾਜ ਜਾ ਸਰਕਾਰ--ਖ਼ਾਲਸਾ ਦਾ ਰਾਜ ਰਿਹਾ ਖ਼ਾਲਸਾ ਰਾਜ ਦਾ ਮਹਾਨਾਇਕ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਨੂੰਸ਼ੇਰ--ਪੰਜਾਬਵੀ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ਼ ਅਤੇ ਰਾਜ ਪ੍ਰਬੰਧ ਨੂੰ ਆਧੁਨਿਕ ਨੀਂਹਾਂ ਉਤੇ ਪਾਇਆ ਉਸਦੇ ਖਾਲਸਾ ਰਾਜ ਵਿੱਚ ਚਾਰ ਸੂਬੇ ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਲਾਹੌਰ ਸਨ ਆਪਣੇ 45 ਸਾਲਾ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੋਜ਼ ਦਾ ਅਧੁਨੀਕਰਨ ਕੀਤਾ, ਸਾਂਝੀਆ ਪੰਚਾਇਤਾਂ ਦਾ ਗਠਨ ਕੀਤਾ, ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਉਪਰਾਲੇ ਕੀਤੇ, ਹੜ੍ਹਾਂ, ਸੋਕੇ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਤ ਲੋਕਾਂ ਦੀ ਸਰਕਾਰੀ ਖਜ਼ਾਨੇ ਵਿਚੋਂ ਮਦਦ ਕਰਨ ਦੀ ਪ੍ਰਥਾ ਸ਼ੁਰੂ ਕੀਤੀ ਧਰਮ ਨਿਰਪੱਖ, ਭਰਿਸ਼ਟਾਚਾਰ ਰਹਿਤ, ਨਿਆਂਪੂਰਨ ਅਤੇ ਸਰਬਪੱਖੀ ਵਿਕਾਸ ਵਾਲਾ ਰਾਜ ਦੀ ਸਥਾਪਨਾ ਕੀਤੀ ਸਰਕਾਰਖ਼ਾਲਸਾ ਰਾਜ ਦਾ ਕੁਲ ਰਕਬਾ 2 ਲੱਖ ਵਰਗ ਮੀਲ ਅਤੇ ਅਬਾਦੀ 1 ਕਰੋੜ 70 ਲੱਖ ਦੇ ਕਰੀਬ ਸੀ, ਜਿਸ ਵਿੱਚ 74% ਮੁਸਲਮਾਨ, 6% ਸਿੱਖ ਅਤੇ 24% ਹਿੰਦੂ ਅਤੇ ਹੋਰਾਂ ਦੀ ਅਬਾਦੀ ਸੀ ਸਰਕਾਰ--ਖਾਲਸਾ ਦੀ ਤਾਕਤ ਤੋਂ ਅੰਗ੍ਰੇਜ਼ੀ ਸਾਸ਼ਕ ਵੀ ਡਰਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਉਨ੍ਹਾਂ ਨੇ ਐਸੀ ਕੋਈ ਕਾਰਵਾਈ ਨਹੀ ਕੀਤੀ ਜੋ ਮਹਾਰਾਜਾ ਦੇ ਸਰਕਾਰ--ਖ਼ਾਲਸਾ ਨੂੰ ਚੁਨੌਤੀ ਦੇਣ ਵਾਲੀ ਹੋਵੇ ਇਸੇ ਮਹਤਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਭਾਰਤ ਦੀ ਸੰਸਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਵਜੋ 22 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾਇਆ ਗਿਆ ਅਤੇ ਐਸਾ ਹੀ ਬੁੱਤ ਪਾਕਿਸਤਾਨ ਸਰਕਾਰ ਵਲੋ ਲਾਹੌਰ ਵਿੱਚ ਵੀ ਲਗਾਇਆ ਗਿਆ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਕਾਰ--ਖ਼ਾਲਸਾ ਨੂੰ ਮਾਨਤਾ ਮਿਲਣ ਦਾ ਵਿਸ਼ੇਸ਼ ਕਾਰਨ ਇਹ ਹੈ ਕਿ ਇਸ ਰਾਜ ਵਿੱਚ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਦੀ ਕੋਈ ਥਾਂ ਨਹੀ ਸਗੋ ਇਹ ਸਭ ਲਈ ਇਨਸਾਫ, ਧਰਮ ਨਿਰਪਖਤਾ ਅਤੇ ਸਰਬਤ ਦੇ ਭਲੇ ਦੀ ਵਕਾਲਤ ਕਰਦਾ ਹੈ 

ਜ਼ਿਕਰਯੋਗ ਹੋਵੇਗਾ ਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ . ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਤਰਜ ਚਲਾਉਣ ਦਾ ਦਾਅਵਾ ਕਰਦੇ ਹੋਏਰਾਜ ਨਹੀ ਸੇਵਾਦਾ ਸੰਕਲਪ ਲਿਆ ਅਤੇ ਪੰਜਾਬ ਦੇ ਸਾਰੇ ਦਫਤਰਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋਆ ਲਗਵਾਈਆਂ ਲੋਕਾਂ ਦਾ ਖਾਲਸਾ ਰਾਜ ਸਕੰਲਪ ਵਿੱਚ ਅਟੁੱਟ ਵਿਸ਼ਵਾਸ਼ ਬਣਿਆ ਰਿਹਾ ਹੈ ਲੋਕਾਂ ਦੇ ਇਸ ਵਿਸ਼ਵਾਸ਼ ਅਤੇ ਸੰਕਲਪ ਦੀ ਭਾਰਤ ਦੇ ਸੰਵਿਧਾਨ ਦੇ ਮੁੱਖ ਬੰਦ (ਫਰੲੳਮਬਲੲ) ਅਤੇ ਵੱਖ ਵੱਖ ਧਾਰਾਵਾਂ ਰਾਹੀਂ ਪ੍ਰੋੜਤਾ ਕੀਤੀ ਗਈ ਹੈ


Leave a Reply

Your email address will not be published. Required fields are marked *

0 Comments