Wednesday , 8 May 2024
Wednesday , 8 May 2024

ਸਿੱਖ ਧਰਮ ਵਿੱਚ ਪੰਜ ਪਿਆਰਿਆਂ ਦੀ ਪ੍ਰੰਪਰਾ

top-news
  • 13 Feb, 2023

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

ਦੁਨੀਆਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਇਕ ਘਟਨਾ ਨਾ ਹੋ ਕੇ ਇਤਹਾਸ ਬਣ ਜਾਂਦੀਆਂ ਹਨ ਐਸਾ ਇਤਹਾਸ ਜੋ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ ਭਾਰਤ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇਤਹਾਸ ਵਿੱਚ ਇਕ ਐਸੀ ਵਿਲੱਖਣ ਘਟਨਾ ਕੇਸਗੜ੍ਹ (ਅਨੰਦਪੁਰ ਸਾਹਿਬ) ਦੀ ਧਰਤੀ ਤੇ 13 ਅਪ੍ਰੈਲ 1699 (ਸੰਮਤ 1756) ਨੂੰ ਬਸੰਤ ਰੁੱਤੇ ਵਿਸਾਖੀ ਵਾਲੇ ਦਿਨ ਵਾਪਰਦੀ ਹੈ ਜਿਸਨੂੰ ਖਾਲਸਾ ਸਾਜਨਾ ਦਾ ਨਾਮ ਦਿੱਤਾ ਗਿਆ ਹਰ ਸਾਲ ਦੀ ਤਰ੍ਹਾਂ ਅਨੰਦਪੁਰ ਦੀ ਧਰਤੀ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਇੱਕਠੀ ਹੋਈ ਸੰਗਤ ਨੂੰ ਪਤਾ ਨਹੀ ਸੀ ਕਿ ਇਸ ਵਾਰ ਮਨਾਈ ਜਾ ਰਹੀ ਵਿਸਾਖੀ ਅਣਗਿਣਤ ਲੋਕ ਜਿੰਨਾਂ ਦੇ ਨਾਵਾਂ ਦੇ ਪਿੱਛੇ ਲੱਗੇ ਰਾਮ, ਦਾਸ, ਰਾਏ, ਚੰਦ, ਖੰਡੇ ਦੀ ਪਾਹੁਲ ਛੱਕ ਕੇ ਸਿੰਘ ਸਜ ਜਾਣਗੇ ਅਤੇ ਉਨ੍ਹਾਂ ਦੇ ਧਰਮ ਜਾਤ, ਪਹਿਰਾਵਾ ਅਤੇ ਵਤੀਰਾ ਸਦਾ ਲਈ ਬਦਲ ਜਾਵੇਗਾ ਐਸੀ ਇਤਹਾਸਕ ਘਟਨਾ ਦੇ ਮੁੱਖ ਸੁਤਰਧਾਰ ਗੁਰੂ ਗੋਬਿੰਦ ਰਾਏ ਅਤੇ ਉਨ੍ਹਾਂ ਦੇ ਸੱਦੇ ਉਤੇ ਆਪਣੇ ਆਪ ਪੇਸ਼ ਹੋਏ ਪੰਜ ਹੋਰ ਸੂਤਰਧਾਰ ਜੋ ਇਸ ਵਿਲਖਣ ਘਟਨਾ ਤੋ ਬਾਦ ਖੰਡੇਬਾਟੇ ਦਾ ਅੰਮ੍ਰਿਤ ਛੱਕ ਕੇ ਪੰਜ ਪਿਆਰੇ ਬਣ ਗਏ ਇਨ੍ਹਾਂ ਹੀ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਰਾਏ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਹੀ ਹੇਠ ਇਕ ਐਸਾ ਨਿਰਾਲਾ ਖਾਲਸਾ ਪੰਥ ਸਿਰਜਿਆ ਗਿਆ ਜਿਸ ਨੇ ਇਕੱਤਰ ਲੋਕਾਂ ਨੂੰ ਜੋ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਦੁਨੀਆਂ ਵਿੱਚ ਆਪਸੀ ਵੱਖਰੀ ਪਹਿਚਾਣ ਅਤੇ ਪੰਹੁਚ ਅਪਨਾ ਲਈ ਉਸ ਸਮੇਂ ਵੀ ਅਤੇ ਅੱਜ ਵੀ ਲੋਕਾਂ ਨੂੰ ਯਾਦ ਨਹੀ ਹੋਵੇਗਾ ਕਿ ਖਾਲਸਾ ਦੇ ਸੂਤਰਧਾਰ ਜਿੰਨ੍ਹਾਂ ਨੂੰ ਖਾਲਸਾ ਸਾਜਨਾ ਸਮਾਗਮ ਦੌਰਾਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਦੀ ਵਿਲੱਖਣ ਉਪਾਧੀ ਬਖਸ਼ੀ ਹੈ ਉਨ੍ਹਾਂ ਦੇ ਪਿਛੋਕੜ ਉਨਾਂ੍ਹ ਦੇ ਜੀਵਨ, ਉਨ੍ਹਾਂ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਜਾਣਗੇ 

ਪਰ ਇਹ ਭੁੱਲਣ ਵਾਲੀ ਗੱਲ ਨਹੀ ਸਗੋਂ ਸਦੀਵੀਂ ਯਾਦ ਰੱਖਣ ਵਾਲੀ ਗੱਲ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਤਿਉਹਾਰ ਮਨਾਉਣ ਲਈ ਲੱਖਾਂ ਦੇ ਇੱਕਠ ਵਿੱਚ ਗੁਰੂ ਜੀ ਦੇ ਬੁਲਾਵੇ ਤੇ ਕੇਵਲ ਇਹੀ ਪੰਜ ਗੁਰੂ ਜੀ ਦੇ ਸ਼ਰਧਾਲੂ ਦਇਆ ਰਾਮ, ਧਰਮਦਾਸ, ਹਿੰਮਤ ਰਾਏ, ਮੋਹਕਮ ਚੰਦ ਅਤੇ ਸਾਹਿਬ ਚੰਦ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਪੇਸ਼ ਹੋਏ ਸਨ ਜਿੰਨਾਂ ਦੀ ਉਮਰ 14 ਤੋਂ 22 ਸਾਲਾ ਦੇ ਵਿਚਾਲੇ ਹੋਵੇਗੀ ਇਨ੍ਹਾਂ ਪੰਜਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਖੰਡੇ ਦੀ ਪਾਹੁਲ ਪਿਲਾਕੇ ਆਪ ਸਿੰਘ ਸੱਜ ਗਏ  ਉਸ ਦਿਨ ਪੰਜ ਪੰਜ ਦੇ ਜੱਥਿਆ ਵਿੱਚ ਲੱਖਾਂ ਲੋਕਾਂ ਅੰਮ੍ਰਿਤ ਛੱਕ ਕੇ ਖਾਲਸਾ ਪੰਥ ਦਾ ਪ੍ਰਚਾਰ ਕੀਤਾ ਪ੍ਰਕਾਸ਼ਤ ਸਰੋਤਾਂ ਅਤੇ ਇੰਟਰਨੈਟ ਤੇ ਉਪਲਬੱਧ ਜਾਣਕਾਰੀ ਅਨੁਸਾਰ ਇਨ੍ਹਾਂ ਪੰਜਾ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਵਲੋਂ ਜੁਲਮ ਜਬਰ ਦੇ ਖਿਲਾਫ ਲੜੀਆ ਗਈਆਂ ਸਾਰੀਆਂ ਲੜਾਈਆਂ ਵਿੱਚ ਸਰਗਰਮੀ ਨਾਲ ਹਿੱਸਾ ਹੀ ਨਹੀ ਲ਼ਿਆ ਸਗੋ ਚਮਕੌਰ ਸਾਹਿਬ ਦੀ ਜੰਗ ਦੇ ਮੈਦਾਨ ਵਿੱਚ ਪੰਜ ਪਿਆਰਿਆਂ ਵਿੱਚੋ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੁਲਮ ਦੇ ਵਿਰੁੱਧ ਲੜਦੇ ਸ਼ਹੀਦ ਹੋਏ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਜੁੰਮੇਵਾਰੀ ਵੀ ਸੌਪੀ ਗਈ ਕਿ ਉਨ੍ਹਾਂ ਵਲੋਂ ਉਸ ਸਮੇਂ ਦੇ ਭਾਰਤ ਦੇ ਸ਼ਾਹਿਨਸ਼ਾਹ ਅੋਰੰਗਜੇਬ ਦੇ ਨਾਮ ਲਿਿਖਆ ਪੱਤਰ ਜਫਰਨਾਮਾ ਔਰੰਗਜੇਬ ਤੱਕ ਖੁੱਦ ਪਹੁੰਚਾਣ ਗਏ ਅਤੇ ਇਹ ਕਾਰਜ ਉਨਾਂ੍ਹ ਨੇ ਬੜੀ ਵਫਾਦਾਰੀ ਅਤੇ ਦਲੇਰੀ ਨਾਲ ਨੇਪਰੇ ਚਾੜਿਆ ਪੰਜਾਂ ਪਿਆਰਿਆਂ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਜੀ ਨੇ ਖਾਲਸਾ ਦੀ ਸਾਜਨਾ ਕਰਕੇ ਇਕ ਐਸਾ ਪੰਥ ਅਤੇ ਜੀਵਨ ਸ਼ੈਲੀ ਦੁਨੀਆਂ ਨੂੰ ਦਿੱਤੀ ਜੋ ਇਕ ਪ੍ਰਮਾਤਮਾ ਵਿੱਚ ਅਟੁੱਟ ਵਿਸ਼ਵਾਸ, ਅਨਿਆਂ ਵਿਰੁੱਧ ਲੜਾਈ ਲੜਨ, ਜਾਤਪਾਤ ਅਤੇ ਊੱਚ ਨੀਚ ਦੇ ਭੇਦਭਾਵ ਤੋ ਮੁਕਤੀ, ਉੱਚਾ ਨੈਤਿਕ ਜੀਵਨ ਅਪਨਾਉਣ, ਲੋੜਵੰਦ ਅਤੇ ਗਰੀਬਾਂ ਦੀ ਮਦਦ ਲਈ ਆਪਣੀ ਕਮਾਈ ਵਿਚੋ ਦਸਵੰਧ ਕੱਢਣ ਅਤੇ ਪੰਜ ਕਕਾਰਾ ਦੇ ਧਾਰਨੀ ਬਨਣ ਦੇ ਨਾਲ ਨਾਲ ਸ਼ੱਸ਼ਤਰ ਵਿਿਦਆ ਹਾਸਲ ਕਰਨ ਉਤੇ ਅਧਾਰਤ ਹੈ ਭਾਈ ਕਾਰਨ ਸਿੰਘ ਨਾਭਾ ਆਪਣੇ ਗੁਰਸ਼ਬਦ ਰਤਨਾਕਰ ਮਹਾਕੋਸ਼ ਵਿੱਚ ਜ਼ਿਕਰ ਕੀਤਾ ਹੈ ਕਿ ਪੰਜ ਪਿਆਰਿਆਂ ਦੇ ਜੀਵਨ ਬਾਰੇ ਸਹੀ ਬਿਰਤਾਂਤ ਉਨਾਂ੍ਹ ਨੂੰ ਨਹੀ ਮਿਲੇ ਇਸ ਬਾਰੇ ਇਤਹਾਸਕਾਰਾਂ ਨੂੰ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਪੰਜ ਪਿਆਰਿਆਂ ਦੀ ਪ੍ਰਥਾ ਗੁਰੂ ਨਾਨਕ ਦੇਵ ਦੇ ਸਮੇਂ ਤੋ ਹੀ ਸਿੱਖ ਧਰਮ ਵਿੱਚ ਚਲੀ ਰਹੀ ਹੈ ਜਪਜੀ ਸਾਹਿਬ ਵਿੱਚ ਦਰਜ ਹੈ 

ਪੰਚ ਪਰਵਾਣ ਪੰਚ ਪਰਧਾਨੁ

ਪੰਚੇ ਪਾਵਣ ਦਰਗਹਿ ਮਾਨੁ

ਪੰਚੇ ਸੋ ਹਰਿ ਦਰ ਰਾਜਾਨੁ

ਪੰਚਾਂ ਦਾ ਗੁਰੂ ਏਕ ਧਿਆਨੁ

ਗੁਰੂ ਅਰਜਨ ਦੇਵ ਜੀ ਦੇ ਪੰਜ ਪਿਆਰੇ-ਬਿੱਧੀ ਚੰਦ, ਜੇਠਾ, ਲੰਗਰ, ਪਿਰਾਣਾ ਅਤੇ ਭਾਈ ਪੈੜਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਦੇ ਪੰਜ ਪਿਆਰੇ - ਦੀਵਾਨ ਮਤੀਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ ਭਾਈ ਊਦਾ ਅਤੇ ਭਾਈ ਜੈਤਾ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਨਿੱਜੀ ਸਮਰਪਨ ਨਾਲ ਗੁਰੂ ਗੋਬਿੰਦ ਸਿੰਘ ਵਲੋ ਖਾਲਸਾ ਦੀ ਸਾਜਨਾ ਗੁਰੂ ਸਾਹਿਬ ਦਾ ਲਈ ਸਰਬਵਆਪੀ ਹੈ ਖਾਲਸੇ ਨੂੰ ਗੁਰੂ ਜੀ ਸਭ ਤੋ ਉੱਚੇ ਪਿਆਰ ਵਜੋ ਦਰਸਾਉਂਦੇ ਹਨ

ਖਾਲਸਾ ਮੇਰੋ ਰੂਪ ਹੈ ਖਾਸ

ਖਾਲਸਾ ਮਹਿ ਹੋ ਕਰੋ ਨਿਵਾਸ

ਖਾਲਸਾ ਮੇਰੋ ਮੁੱਖ ਹੈ ਅੰਗਾ

ਖਾਲਸਾ ਕੇ ਹੋ ਸਦ ਸਦ ਸੰਗਾ

ਭਾਈ ਕਾਨ ਸਿੰਘ ਨੇ ਗੁਰਮਤਿ ਮਾਪ ਦੰਡ ਵਿੱਚ ਦਸਿਆ ਹੈ ਕਿ 1694 ਤੋ ਪਹਿਲਾ ਵੀ ਪੰਜ ਸਿੱਖਾਂ ਤੋ ਸਲਾਹ ਲੈਣ ਦੀ ਰੀਤ ਸਿੱਖ ਪੰਥ ਵਿੱਚ ਸੀ ਪਰ ਇਤਹਾਸਕਾਰਾਂ ਨੇ ਸਾਰੇ ਨਾਮ ਅਤੇ ਵੇਰਵੇ ਸਾਂਭੇ ਨਹੀ ਹਨ 1699 ਵਿੱਚ ਬਣੇ ਪੰਜ ਪਿਆਰਿਆਂ ਦੀ ਕਿਸੇ ਲੋਕਮਤ ਨਾਲ ਚੋਣ ਨਹੀ ਹੋਈ ਸਗੋ ਸਖਤ ਅਜਮਾਇਸ਼ ਤੋ ਬਾਦ ਇਨ੍ਹਾਂ ਸਿੱਖਾਂ ਨੂੰ ਪੰਜ ਪਿਆਰਿਆਂ ਵਲੋਂ ਪੰਥ ਦੀ ਅਗਵਾਹੀ ਭਰਨ ਦੀ ਜੁੰਮੇਵਾਰੀ ਦਿੱਤੀ ਇਤਹਾਸ ਵਿੱਚ ਅਜਿਹੇ ਕਈ ਪ੍ਰਮਾਣ ਮਿਲਦੇ ਹਨ ਜਦੋ ਪੰਜ ਪਿਆਰਿਆਂ ਨੇ ਸਿੱਖ ਪੰਥ ਦੇ ਕਈ ਫੈਸਲੇ ਗੁਰਮੱਤ ਨਾਲ ਕੀਤੇ ਪ੍ਰੋ. ਗੰਡਾ ਸਿੰਘ ਹਿਸਟਰੀ ਆਫ ਸਿੱਖਸ ਵਿੱਚ ਲਿਖਦੇ ਹਨ ਕਿ 1699 ਦੀ ਵਿਸਾਖੀ ਨੂੰ ਜਦੋ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਤੋ ਬਾਅਦ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਵੇ ਤਾਂ ਕਿ ਉਹ ਵੀ ਖਾਲਸਾ ਪੰਥ ਦਾ ਹਿੱਸਾ ਬਣ ਸਕਣ ਪੰਜਾਂ ਪਿਆਰਿਆਂ ਦੀ ਸਰਬਉੱਚਤਾ ਨੂੰ ਸਵਿਕਾਰਿਆ ਗਿਆ ਹੈ ਚਮਕੌਰ ਦੀ ਗੜੀ ਨੂੰ ਛੱਡਣ ਦਸੰਬਰ 1704 ਹੁਕਮ ਪੰਜ ਪਿਆਰਿਆਂ ਨੇ ਸੁਣਾੋਇਆ ਜਿਸ ਦੀ ਗੁਰੂ ਜੀ ਨੇ ਪਾਲਣਾ ਕੀਤੀ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਪੰਜ ਸਿੰਘ - ਬਾਜ ਸਿੰਘ, ਬਿਨੋਦ ਸਿੰਘ, ਕਾਹਨ ਸਿੰਘ, ਰਾਮ ਸਿੰਘ, ਫਤਹਿ ਸਿੰਘ ਸਲਾਹ ਦੇਣ ਭੇਜੇ

1783 ਵਿੱਚ ਸਿੱਖਾਂ ਦੀਆਂ ਸਾਰੀਆਂ ਮਿਸਲਾਂ ਕੇ ਗੁਰਮਤਾ ਕਰਕੇ ਦਿੱਲੀ ਤੇ ਹਮਲਾ ਬੋਲਿਆ ਅਤੇ ਮੁਗਲ ਬਾਦਸ਼ਾਹ ਸ਼ਾਹਆਲਮ ਨੂੰ ਹਰਾ ਕੇ ਦਿਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਇਆ ਦਿਲੀ ਦਾ ਪ੍ਰਬੰਧ ਚਲਾਉਣ ਲਈ ਪੰਜ ਪਿਆਰਿਆਂ ਵਿੱਚ ਜੱਸਾ ਸਿੰਘ ਰਾਮਗੜੀਆਂ, ਜੱਸਾ ਸਿੰਘ ਆਹਲੂਵਾਲੀਆਂ, ਬਘੇਲ ਸਿੰਘ, ਹਰੀ ਸਿੰਘ ਅਤੇ ਬੱਚਿਤਰ ਸਿੰਘ ਸ਼ਾਮਲ ਕੀਤੇ ਗਏ ਗੁਰਮਤਿ ਵਿਚਾਰਧਾਰ ਅਤੇ ਇਤਹਾਸ ਵਿੱਚ ਪੰਜ ਦੀ ਗਿਣਤੀ ਵਾਰ ਵਾਰ ਮਿਲਦੀ ਹੈ, ਪੰਜ ਖੰਡ, ਪੰਜ ਗੁਣ, ਪੰਜ ਕਕਾਰ, ਪੰਜ ਪਿਆਰੇ, ਪੰਜ ਬਾਣੀਆਂ, ਪੰਜ ਸ਼ਸ਼ਤਰ, ਪੰਜ ਗੁਣ, ਪੰਜਾਤੀਰ, ਪੰਜ ਤਖਤ, ਪੰਜ ਵਕਤ, ਪੰਜ ਤੱਤ ਆਦਿ ਪੰਜ ਪਿਆਰਿਆਂ ਦੀ ਪਰੰਪਰਾਂ ਦਾ ਹਵਾਲਾ ਭਾਈ ਕਾਨ ਸਿੰਘ ਮਹਾਨਕੋਸ਼, ਭਾਈ ਗੁਰਦਾਸ ਦੀਆਂ ਵਾਰਾਂ, ਡਾ. ਜੀਤ ਸਿੰਘ ਸ਼ੀਤਲ, ਡਾ. ਗੰਡਾ ਸਿੰਘ ਅਤੇ ਤੇਜਾ ਸਿੰਘ ਦੀਆਂ ਲ਼ਿਖਤਾਂ ਵਿੱਚ ਵੀ ਮਿਲਦਾ ਹੈ

ਇਹ ਪਰੰਪਰਾਂ ਅੱਜ ਵੀ ਚੱਲ ਰਹੀ ਹੈ ਧਾਰਮਿਕ ਜਸ਼ਨਾ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਉਥੇ ਪੰਜ ਪਿਆਰਿਆਂ ਦੀ ਵਿਵਸਥਾ ਹੈ ਜੋ ਸੰਗਤ ਦੀ ਅਗਵਾਹੀ ਕਰਦੇ ਹਨ ਪਰ ਫਰਕ ਹੁਣ ਇਤਨਾ ਹੈ ਕਿ ਪੁਰਾਣੇ ਸਮਿਆਂ ਦੇ ਪੰਜ ਪਿਆਰੇ ਧਰਮੀ ਹੁੰਦੇ ਸਨ ਅਤੇ ਅੱਜ ਕਲ ਦੇ ਪੰਜ ਪਿਆਰੇ ਘੜਮ ਚੌਧਰੀ 


Leave a Reply

Your email address will not be published. Required fields are marked *

0 Comments