Sunday , 19 May 2024
Sunday , 19 May 2024

ਪੰਜਾਬੀਆਂ ਦੀ ਬਦਲ ਗਈ ਜੀਵਨ ਸ਼ੈਲੀ

top-news
  • 01 Aug, 2022

ਪੰਜਾਬੀਆਂ ਦੀ ਬਦਲ ਗਈ ਜੀਵਨ ਸ਼ੈਲੀ

By ਤਰਲੋਚਨ ਸਿੰਘ ਭੱਟੀ

ਪੀ.ਸੀ.ਐਸ. (ਸੇਵਾ ਮੁਕਤ)

ਜੀਵਨ ਸ਼ੈਲੀਲੋਕਾਂ ਦੇ ਸਮੂਹ ਦੁਵਾਰਾ ਸਿਰਜੀ ਵਿਸ਼ੇਸ਼ ਜੀਵਨ ਜਾਚ, ਰਹਿਣ ਸਹਿਣ, ਕਿੱਤੇ ਰਸਮਾਂ ਰਿਵਾਜ਼ ਅਤੇ ਰਿਸ਼ਤੇ ਸ਼ਾਮਲ ਹਨ ਪੰਜਾਬੀ ਆਪਣੀ ਵਿਸ਼ੇਸ਼ ਜੀਵਨ ਸ਼ੈਲੀ, ਜੋ ਉਨਾਂ ਦੀਆਂ ਸਾਂਝੀਆ ਲੋੜਾਂ, ਚਾਹਤਾਂ ਅਤੇ ਆਦਰਸ਼ਾਂ ਦੀ ਪੂਰਤੀ ਕਰਦੀ ਹੈ, ਲਈ ਮਸ਼ਹੂਰ ਹਨ ਪੰਜਾਬੀਆਂ ਦੀ ਵਿਲਖਣ ਜੀਵਨ ਸ਼ੈਲੀ ਦਾ ਅਧਾਰ ਗੁਰੁ ਪੀਰਾਂ ਦੀਆਂ ਸਿੱਖਿਆਵਾਂ ਹਨ ਜੀਵਨ ਨੇ ਜਿਉਣ ਦੀ ਪ੍ਰਬਲ ਤਾਂਘ, ਅਤੇ ਆਦਰਸ਼ ਕੀਮਤਾਂ ਵਾਲਾ ਕਰਮਸ਼ੀਲ ਮਨੁੱਖ ਇਸ ਦਾ ਪ੍ਰਤੀਨਿਧ ਹੈ ਸਦਾ ਚੜਦੀ ਕਲਾ ਵਿੱਚ ਰਹਿਣਾ, ਸਰਬਤ ਦਾ ਭਲਾ ਮੰਗਣ ਹੱਥੀ ਕਿਰਤ ਕਰਨ ਦੀ ਜੀਵਨ ਸ਼ੈਲੀ ਨੂੰ ਬਿਆਨ ਕਰਨ ਲਈ ਕਾਫੀ ਕੁੱਝ ਲਿਿਖਆ ਗਿਆ ਹੈ ਪੰਜਾਬੀ ਦੇ ਮਸ਼ਹੂਰ ਕਵੀ ਪ੍ਰੋ. ਪੂਰਨ ਸਿੰਘ ਨੇ ਪੰਜਾਬ ਦੇ ਲੋਕਾਂ ਦੇ ਸੁਝਾਅ ਅਤੇ ਜੀਵਨ ਸ਼ੈਲੀ ਨੂੰ ਬੜੇ ਸੋਹਣੇ ਢੰਗ ਨਾਲ ਕਵਿਤਾਇਆ ਹੈਇਹ ਬੇਪ੍ਰਵਾਹ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ, ਮਰਨਥੀਂ ਨਹੀ ਡਰਦੇ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਗਾਂ ਮੋਢੇ ਤੇ ਉਲਾਰ ਕੇ ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ, ਅੱਖੜਖਾਂਦ, ਅਲਬੇਲੇ ਧੁਰ ਥੀ ਸਤਿਗੁਰਾਂ ਦੇ, ਅਜਾਦ ਕੀਤੇ ਇਹ ਬੰਦੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇਧਨੀ ਰਾਮ ਚਾਤ੍ਰਿਕ ਅਨੁਸਾਰਕੋਈ ਡੁੱਬਦੀ ਹੈ ਕੋਈ ਕਤਦੀ ਹੈ, ਕੋਈ ਪੀਂਹਦੀ ਹੈ, ਕੋਈ ਛੜਦੀ ਹੈ, ਕੋਈ ਸੀਉਂਦੀ, ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕਢਦੀ ਹੈ ਪਿਪਲਾਂ ਦੀ ਛਾਂਵੇ ਪੀਆਂ ਨੂੰ, ਕੁੱਦ ਕੁੱਦ ਕੇ ਮਸਤੀ ਚੜਦੀ ਹੈ, ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਹਾ ਅਲਾਹੀ ਛਿੜਦਾ ਹੈ, ਗਿੱਧੇ ਨੂੰ ਲੋਹੜਾ ਆਉਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ ਵੰਝਲੀ ਵਹਿਣਾ ਵਿੱਚ ਰੁੜਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ, ਮਿਰਜਾ ਪਿਆਂ ਕੂਕਾਂ ਛੜਦਾ ਹੈ ਤੇ ਵਾਰਸ ਹੀਰ ਸੁਣਾਦਾ ਹੈ

ਆਲਮ ਲੁਹਾਰ ਗਾਉਂਦਾ ਹੈਇੱਥੇ ਗੱਭਰੂ ਛੇੜੂ ਮਹੀਆਂ ਦੇ ਜਿਹੜੇ ਰਾਂਝੇ ਹੀਰਾਂ ਜਹੀਆ ਦੇ ਪਲੇ ਦੁੱਧ ਮੱਖਣਾ ਦਹੀਆਂ ਦੇ, ਇਹ ਧਰਤੀ ਪੰਜ ਦਰਿਆਵਾਂ ਦੀ ਇਹ ਵਰਨਣ ਹੈ ਪੰਜਾਬ ਦੇ ਲੋਕਾਂ ਦੇ ਸੁਭਾਅ ਅਤੇ ਜੀਵਨ ਸ਼ੈਲੀ ਦਾ ਜੋ 1947 ਨੂੰ ਹੋਈ ਪੰਜਾਬ ਦੀ ਵੰਡ ਤੋ ਪਹਿਲਾ ਰੰਗਲੇ ਪੰਜਾਬ ਦੀ ਹੈ ਪੰਜਾਬੀਆਂ ਦੀ ਐਸੀ ਕਰਮਸ਼ੀਲ ਅਤੇ ਆਸਾਵਾਦੀ ਜੀਵਨ ਸ਼ੈਲੀ ਵਿੱਚ ਸਮੇਂ ਦੇ ਗੇੜ ਅਤੇ ਸਰਕਾਰਾਂ ਦੀ ਹੇੜ ਕਾਰਨ ਕਾਫੀ ਪ੍ਰੀਵਰਤਨ ਵੀ ਆਏ ਹਨ ਮੋਜੂਦਾ ਪੰਜਾਬਅੀਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਕੁੱਝ ਐਸਾ ਪਨਪ ਰਿਹਾ ਹੈ ਜੋ ਬੜਾ ਨਿਰਾਸ਼ਾਵਾਦੀ ਹੈ ਅਤੇ ਲਗਦਾ ਹੈ ਕਿ ਇਹ ਪੰਜਾਬੀ ਸਭਿਆਚਾਰ ਅਤੇ ਜੀਵਨ ਸ਼ੈਲੀ ਦਾ ਦੁਖਦਾਈ ਪੱਖ ਹੈ ਸ਼ੋਸ਼ਲ ਮੀਡੀਆ ਪਲੇਟ ਫਾਰਮ ਤੇ ਚੰਨੀ ਸਿੱਧੂ ਵਲੋ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੇ ਅੱਜ ਦੀ ਪੰਜਾਬੀ ਜਵਾਨੀ ਦੀ ਵਿਆਖਿਆ ਕੀਤੀ ਹੈਪੰਜਾਬੀ ਜਵਾਨਾਂ ਨੂੰ ਸਿਰਫ ਚਿੱਟੇ ਦਾ ਨਸ਼ਾ ਨੀ, ਉਹਨਾਂ ਨੂੰ ਰੇਂਜ ਰੋਵਰ, ਐੱਸਕਲਾਸ ਮਰਸੀਡਜ਼, ਐਪਲ ਦੇ ਫੋਨ, ਡੀਜੇ ਸੰਗੀਤ, ਡਾਲਰ ਅਤੇ ਟੁੱਟੀ ਫੁੱਟੀ ਅੰਗਰੇਜ਼ੀ ਨਾਲ ਹਰ ਉਸ ਚੀਜ ਦਾ ਨਸ਼ਾ ਚੜਿਆ ਹੋਇਆ ਹੈ ਜੀਹਦਾ ਪੰਜਾਬੀਅਤ ਨਾਲ ਕੋਈ ਵਾਹ ਵਾਸਤਾ ਨਹੀ ਇਥੋ ਤੱਕ ਕਿ ਪੰਜਾਬੀ ਦੇ ਜਵਾਨਾਂ ਦੇ ਸਰੀਰਾਂ ਦੀ ਬਨਾਵਟ ਚੋ ਵੀ ਪੰਜਾਬੀਅਤ ਗੁੰਮ ਹੈ ਕਿਸੇ ਜਲਾਦ ਵਰਗੀਆਂ ਦਾੜੀ ਮੁੱਛਾਂ, ਕੰਨਾਂ ਵਿੱਚ ਵਾਲੀਆਂ, ਸ਼ੁਤਰ ਮੁਰਗ ਵਰਗੇ ਬੋਦੇ, ਬਾਹਾਂ ਤੇ ਬੇਮਤਲਬ ਦੇ ਟੈਟੂ, ਕਾਨੇ ਵਰਗੀਆਂ ਲੱਤਾਂ ਅੱਜ ਦੇ ਜਵਾਨਾਂ ਦੀ ਪਛਾਣ ਹਨ ਪੰਜਾਬੀ ਪਹਿਰਾਵਾਂ ਵੀ ਇਹਨਾਂ ਨੇ ਕਦੋ ਦਾ ਲਾਹਕੇ ਕਿੱਲੀ ਟੰਗ ਦਿਤਾ ਹੈ ਅਰਮਾਨੀ ਦੀਆਂ ਐਨਕਾਂ, ਕੰਨਾਂ ਵਿੱਚ ਹੈੱਡ ਫੋਨ, ਮਹਿੰਗੀ ਟੀ ਸ਼ਰਟ ਥਾਂ ਥਾਂ ਤੋ ਫਟੀ ਕਾਨੇ ਵਰਗੀਆਂ ਲੱਤਾਂ ਨਾਲ ਚਿੰਬੜੀ ਜੀਨ ਪਾ ਕੇ ਬੁੱਲਟ ਤੇ ਗੇੜੀਆ ਲਾਉਂਦਾ ਮੁੰਡਾ ਕਿਸੇ ਕਾਰਟੂਨ ਦਾ ਭੁਲੇਖਾ ਪਾਉਂਦਾ ਹੈ ਪੰਜਾਬੀਆਂ ਦੇ ਰਹਿਣ ਸਹਿਣ ਪਹਿਰਾਵਾ ਵਤੀਰੇ ਅਤੇ ਸਮਾਜਿਕ ਸਬੰਧਾਂ ਵਿੱਚ ਨਕਾਰਾਤਮਕ ਬਦਲਾਅ ਪੰਜਾਬੀਆਂ ਨੂੰ ਫਿਕਰ ਮੰਦ ਕਰਦਾ ਹੈ

ਜੇਕਰ ਚੜਦੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦੀ ਜੀਵਨ ਸ਼ੈਲੀ ਵਿੱਚ ਹੋਇਆ ਬਦਲਾਅ ਹੋਰ ਵੀ ਦੁਖਦਾਈ ਹੈ ਪਿਛਲੇ ਲੰਮੇ ਸਮੇਂ ਤੋ ਪੰਜਾਬ ਦੀ ਸੱਤਾ ਉਤੇ ਕਾਬਜ ਰਾਜਸੀ ਪਾਰਟੀਆਂ ਅਤੇ ਹੁਕਮਰਾਨਾ ਨੇ ਇਸ ਤੱਥ ਨੂੰ ਅਣਗੋਲਿਆ ਕਰੀ ਰਖਿਆ ਹੈ ਕਿ ਉਨ੍ਹਾਂ ਦੀਆਂ ਗੱਲਤ ਨੀਤੀਆਂ, ਜਾਣ ਬੁਝਵਾਂ ਕੁਸ਼ਾਸ਼ਨ, ਸਮਾਜ ਵਿਰੋਧੀ ਤੱਤਾਂ ਅਤੇ ਸੰਗਠਤ ਅਪਰਾਧੀਆਂ ਦੀ ਸਿਆਸੀ ਸਰਪ੍ਰਸਤੀ, ਪ੍ਰਸ਼ਾਸ਼ਨਿਕ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜ਼ੀ, ਘਰ ਘਰ ਰੁਜ਼ਗਾਰ ਦੇਣ ਅਤੇ ਹਰ ਹੱਥ ਵਿੱਚ ਮੋਬਾਇਲ ਦੇਣ ਦਾ ਝੂਠਾ ਵਾਅਦਾ ਪੰਜਾਬ ਵਿੱਚ ਡਰ ਅਤੇ ਅਸੁਰੱਖਿਆ ਦੇ ਮਾਹੌਲ ਬਣਾਈ ਰੱਖਣ ਦੇ ਰੁਝਾਣ ਨੇ ਵੀ ਪੰਜਾਬੀਆਂ ਅਤੇ ਖਾਸ ਤੋਰ ਤੇ ਨੌਜਵਾਨ ਪੀੜੀ ਨੂੰ ਨਕਾਰਤਾਮਕ ਜੀਵਨ ਸ਼ੈਲੀ ਜਿਸ ਵਿੱਚ ਹੱਥੀ ਕੰੰਮ ਨਾ ਕਰਨ, ਵਿਹਲੇ ਰਹਿਣ ਦੀ ਪ੍ਰਵਿਰਤੀ ਅਤੇ ਨਸ਼ਿਆ ਦੀ ਦਲਦਲ ਵੱਲ ਧਕੇਲ ਦਿਤਾ ਹੈ ਸ਼ਾਇਦ ਇਸੇ ਕਰਕੇ ਸਾਡੀ ਨੋਜਵਾਨ ਪੀੜੀ ਪੰਜਾਬ ਤੋ ਪ੍ਰਵਾਸ ਕਰਨ ਲਈ ਉਤਾਵਲੀ ਹੈ ਜੀਵਨ ਸ਼ੈਲੀ ਵਿੱਚ ਆਇਆ ਇਹ ਵੀ ਇਕ ਬਦਲਾਅ ਹੈ ਕਿ ਨੋਜਵਾਨ ਪੀੜੀ ਨਸ਼ਿਆ ਦੀ ਦਲਦਲ ਵਿੱਚ ਧਸ ਗਈ ਹੈ ਅਤੇ ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਪਾਉਣ ਲਈ ਅਪਰਾਧੀ ਗਤੀਵਿਧੀਆਂ ਅਪਨਾਉਣ ਤੋ ਗੁਰੇਜ਼ ਨਹੀ ਕਰਦੀ ਨੋਜਵਾਨਾਂ ਵਿੱਚ ਵਧ ਰਹੀ ਅਸਹਿਣਸ਼ੀਲਤਾ, ਅਨੁਸ਼ਾਸ਼ਨਹੀਣਤਾ, ਸਮਾਜਿਕ ਰਿਸ਼ਤੇ ਤਾਨਿਆਂ ਤੋ ਮੁਨਕਰੀ, ਵਡਿਆਂ ਦਾ ਸਤਿਕਾਰ ਨਾ ਕਰਨਾ ਅਤੇ ਆਪਣੇ ਪਹਿਰਾਵੇ ਅਤੇ ਵਤੀਰੇ ਤੋ ਬੇਖਬਰ ਹੋਣਾ ਪੰਜਾਬੀ ਸਭਿਆਚਾਰ ਲਈ ਵੱਡੀ ਚੁਨੌਤੀ ਹੈ ਲਗਭਗ ਐਸਾ ਹੀ ਹਾਲ ਲਹਿੰਦੇ ਪੰਜਾਬ ਦਾ ਵੀ ਹੈ ਲੱਗਦਾ ਹੈ ਕਿ 1947 ਵਿੱਚ ਜੇਕਰ ਪੰਜਾਬ ਵੰਡਿਆ ਗਿਆ ਨਾ ਹੁੰਦਾ ਤਾਂ ਸ਼ਾਇਦ ਪੰਜਾਬੀਆਂ ਜੀਵਨ ਸ਼ੈਲੀ ਵਿੱਚ ਆਏ ਨਕਾਰਾਤਮਕ ਰੁਝਾਨ ਸ਼ਾਇਦ ਨਾ ਹੁੰਦੇ ਪਰਵਾਸ ਹੰਡਾ ਰਹੇ ਪੰਜਾਬੀਆਂ ਨੂੰ ਵੀ ਐਨੀ ਨਕਾਰਾਤਮਕ ਜੀਵਨ ਸ਼ੈਲੀ ਅਪਨਾਉੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਨੇ ਭਾਵੇ ਵਿਦੇਸ਼ਾਂ ਵਿੱਚ ਮਿੰਨੀ ਪੰਜਾਬ ਵਸਾ ਲਿਆ ਹੈ ਪਰ 1947 ਤੋ ਰੰਗਲੇ ਪੰਜਾਬ ਦੀ ਜੀਵਨ ਸ਼ੈਲੀ ਨੂੰ ਉਹ ਭੁੱਲੇ ਨਹੀ ਹਨ ਉਨ੍ਹਾਂ ਦੇ ਧੀਆਂ ਪੱੁਤ ਇਸ ਗੱਲ ਤੋ ਬੇਪ੍ਰਵਾਹ ਹਨ ਕਿ ਉਨ੍ਹਾਂ ਦੇ ਵੱਡੇ ਵਡੇਰਿਆਂ ਦੀ ਤਹਿਜੀਬ ਅਤੇ ਇਤਹਾਸ ਕਿੰਨਾ ਗੋਰਵਮਈ ਰਿਹਾ ਹੈ ਇਹ ਵੀ ਇਕ ਤਰਾਸਦੀ ਹੈ ਕਿ ਲਹਿੰਦੇ ਅਤੇ ਚੜਦੇ ਪੰਜਾਬੀ ਵਹਿਲੇ ਰਹਿਣ ਦੇ ਆਦੀ ਹੋ ਗਏ ਹਨ ਜਦ ਕਿ ਪ੍ਰਵਾਸੀ ਪੰਜਾਬੀ ਆਪਣਾ ਕੰਮ ਕਾਰਾਂ ਵਿੱਚ ਇੰਨੇ ਉਲਝ ਗਏ ਹਨ ਕਿ ਉਨਾਂ ਲਈ ਆਪਣੇ ਵਾਸਤੇ ਵੀ ਸਮਾਂ ਕੱਢਣਾ ਮੁਸ਼ਕਲ ਲਗ ਰਿਹਾ ਹੈ ਇਸ ਦੁਖਾਂਤ ਤੋ ਛੁਟਕਾਰਾ ਪਾਉਣਾ ਨੇੜਲੇ ਭੱਿਵਖ ਵਿੱਚ ਨਜ਼ਰ ਨਹੀ ਰਿਹਾ ਲਿਹਾਜਾ ਪਰਵਾਸ ਨੂੰ ਧਰਵਾਸ ਦੇਣ ਲਈ ਨੰਦ ਲਾਲ ਨੂਰਪੂਰੀ ਦੀ ਕਵਿਤਾਪੰਜਾਬਣਨਾਲ ਸਾਂਝ ਪਾਉਣੀ ਉਚਿਤ ਰਹੇਗੀ :

ਚਰਖੀ ਦਾ ਸ਼ੌਕ ਕਤਣੀ ਪੁਣੀਆਂ

ਰੁੱਸ ਰੁੱਸ ਬਹਿਣ ਵੀਣੀਆਂ ਤੇ ਕੂਹਣੀਆਂ

ਧੱਮ ਧੱਮ ਚਾਟੀ ਮਧਾਣੀ ਵੱਜਦੀ,

ਘੁੰਮ ਘੁੰਮ ਪੌੜੀਆਂ ਤੇ ਚੜੇ ਭਜਦੀ

ਮੇਲ ਮੇਲ ਪਾਵੇ ਖਿੱਦੂ ਨਾਲ ਬੱਚੀਆਂ

ਭਾਬੀ ਤੇ ਨਿਨਾਣ ਤੁਸੀਂ ਦੋਨੋਂ ਨੱਚੀਆਂ


Leave a Reply

Your email address will not be published. Required fields are marked *

0 Comments